ਲਿਬਰਲਾਂ ਦੇ ਡੁੱਬਦੇ ਜਹਾਜ਼ ਵਿੱਚ ਸਵਾਰ ਨਹੀਂ ਰਹਿਣਾ ਚਾਹੁੰਦੇ ਐਮਪੀਪੀ


ਓਨਟਾਰੀਓ, 5 ਅਪਰੈਲ (ਪੋਸਟ ਬਿਊਰੋ) : ਵਿੰਨ ਦੀ ਲਿਬਰਲ ਸਰਕਾਰ ਦਾ ਇਸ ਵਾਰੀ ਭੋਗ ਪੈਣਾ ਤੈਅ ਹੈ। ਇਸ ਦਾ ਅੰਦਾਜ਼ਾ ਇੱਥੋਂ ਹੀ ਲਾਇਆ ਜਾ ਸਕਦਾ ਹੈ ਕਿ ਲਿਬਰਲ ਉਮੀਦਵਾਰ, ਜਿਨ੍ਹਾਂ ਨੂੰ ਘਰ ਘਰ ਜਾ ਕੇ ਆਪਣੀ ਸਰਕਾਰ ਦੇ ਘਪਲਿਆਂ, ਬਰਬਾਦੀ, ਮਿਸਮੈਨੇਜਮੈਂਟ ਦਾ ਪੱਖ ਪੂਰਨ ਲਈ ਝੂਠ ਬੋਲਣੇ ਪੈਣੇ ਸਨ, ਵਿੱਚੋਂ ਤਿੰਨ ਹੋਰ ਐਮਪੀਪੀਜ਼ ਨੇ ਇਹ ਐਲਾਨ ਕੀਤਾ ਹੈ ਕਿ ਉਹ 7 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਉਮੀਦਵਾਰ ਵਜੋਂ ਖੜ੍ਹੇ ਨਹੀਂ ਹੋਣਗੇ।
ਜਿ਼ਕਰਯੋਗ ਹੈ ਕਿ ਓਨਟਾਰੀਓ ਵਿੱਚ ਕੈਨੇਡਾ ਦੀਆਂ ਸੱਭ ਤੋਂ ਉੱਚੀਆਂ ਹਾਈਡਰੋ ਦਰਾਂ ਹਨ। ਹੈਲਥ ਕੇਅਰ ਦਾ ਐਨਾ ਮਾੜਾ ਹਾਲ ਹੈ ਕਿ ਸੀਨੀਅਰਜ਼ ਨੂੰ ਹਾਲਵੇਅਜ਼ ਤੇ ਝਾੜੂ ਪੋਚੇ ਰੱਖਣ ਵਾਲੀ ਕਲੋਜੈ਼ਟਸ ਦੇ ਵਿੱਚ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਮਹਿੰਗੇ ਕੈਪ ਐਂਡ ਟਰੇਡ ਕਾਰਬਨ ਟੈਕਸ ਕਾਰਨ ਗੈਸੋਲੀਨ ਤੇ ਹੀਟਿੰਗ ਹੋਰ ਜਿ਼ਆਦਾ ਮਹਿੰਗੀ ਹੋ ਗਈ ਹੈ। ਉਤਪਾਦਨ ਨਾਲ ਜੁੜੀਆਂ 300,000 ਤੋਂ ਵੱਧ ਨੌਕਰੀਆਂ ਓਨਟਾਰੀਓ ਗੁਆ ਬੈਠਾ ਹੈ। 2018 ਦੇ ਬਜਟ ਵਿੱਚ 2 ਬਿਲੀਅਨ ਡਾਲਰ ਦੇ ਨਵੇਂ ਟੈਕਸ ਸ਼ਾਮਲ ਕੀਤੇ ਜਾਣ ਨਾਲ ਪਹਿਲਾਂ ਹੀ ਟੈਕਸਾਂ ਦੇ ਬੋਝ ਥੱਲੇ ਦੱਬੇ ਓਨਟਾਰੀਓ ਦੇ ਪਰਿਵਾਰਾਂ ਤੇ ਕਾਰੋਬਾਰਾਂ ਉੱਤੇ ਬੋਝ ਹੋਰ ਵੱਧ ਗਿਆ ਹੈ।
ਇਨ੍ਹਾਂ ਤਿੰਨ ਲਿਬਰਲ ਐਮਪੀਪੀਜ਼ ਦੇ ਉਮੀਦਵਾਰ ਵਜੋਂ ਐਤਕੀਂ ਚੋਣਾਂ ਵਿੱਚ ਖੜ੍ਹੇ ਨਾ ਹੋਣ ਦੇ ਫੈਸਲੇ ਨਾਲ ਅਜਿਹੇ ਲਿਬਰਲ ਐਮਪੀਪੀਜ਼ ਦੀ ਗਿਣਤੀ 11 ਹੋ ਗਈ ਹੈ ਜਿਹੜੇ ਇਸ ਵਾਰੀ ਪ੍ਰੋਵਿੰਸ਼ੀਅਲ ਚੋਣਾਂ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਇਨ੍ਹਾਂ ਵਿੱਚ ਅਹਿਮ ਮੰਤਰੀ ਤੇ ਸਪੀਕਰ ਵੀ ਸ਼ਾਮਲ ਹਨ। ਇੱਥੇ ਉਨ੍ਹਾਂ ਐਮਪੀਪੀਜ਼ ਦੀ ਸੂਚੀ ਦਿੱਤੀ ਜਾ ਰਹੀ ਹੈ ਜਿਹੜੇ ਇਸ ਵਾਰੀ ਉਮੀਦਵਾਰ ਵਜੋਂ ਲਿਬਰਲ ਪਾਰਟੀ ਲਈ ਖੜ੍ਹੇ ਨਹੀਂ ਹੋਣਾ ਚਾਹੁੰਦੇ। ਇਨ੍ਹਾਂ ਵਿੱਚ ਸ਼ਾਮਲ ਹਨ:
ਬੌਬ ਚਿਆਰੇਲੀ (ਓਟਵਾ ਵੈਸਟ-ਨੇਪੀਅਨ)
ਕ੍ਰਿਸਟੀਨਾ ਮਾਰਟਿਨਜ਼ (ਡੇਵਨਪੋਰਟ)
ਸ਼ਫੀਕ ਕਾਦਰੀ (ਇਟੋਬੀਕੋ ਨੌਰਥ)
ਬੌਬ ਡਿਲੇਨੇ (ਮਿਸੀਸਾਗਾ-ਸਟਰੀਟਸਵਿੱਲੇ)
ਹਰਿੰਦਰ ਤੱਖੜ (ਮਿਸੀਸਾਗਾ-ਐਰਿਨਡੇਲ)
ਕੈਵਿਨ ਫਲਿਨ (ਓਕਵਿੱਲੇ)
ਜਿੰਮ ਬਰੈਡਲੇ (ਸੇਂਟ ਕੈਥਰੀਨਜ਼)
ਸਟੀਵਨ ਡੈੱਲ ਡੂਕਾ (ਵਾਅਨ)