ਲਾਹੌਰ ਵਿੱਚ ਟਰੱਕ ਵਿੱਚ ਧਮਾਕੇ ਨਾਲ ਦੋ ਮੌਤਾਂ

truck blast
ਲਾਹੌਰ, 9 ਅਗਸਤ (ਪੋਸਟ ਬਿਊਰੋ)- ਪਾਕਿਸਤਾਨ ਦੇ ਲਾਹੌਰ ਵਿੱਚ ਧਮਾਕਾਖੇਜ਼ ਸਮਗੱਰੀ ਨਾਲ ਲੱਦੇ ਇਕ ਟਰੱਕ ਵਿੱਚ ਧਮਾਕਾ ਹੋਣ ਦੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦ ਕਿ 45 ਜ਼ਖਮੀ ਹੋ ਗਏ।
ਪਿਛਲੇ ਦਿਨੀਂ ਸੁਪਰੀਮ ਕੋਰਟ ਵੱਲੋਂ ਪ੍ਰਧਾਨ ਮੰਤਰੀ ਦੇ ਅਯੋਗ ਕਰਾਰ ਦਿੱਤੇ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਆਉਣ ਤੋਂ ਕੁਝ ਸਮਾਂ ਪਹਿਲਾ ਲਾਹੌਰ ਵਿੱਚ ਆਊਟਫਾੱਲ ਰੋਡ ਉੱਤੇ ਟਰੱਕ ਵਿੱਚ ਹੋਏ ਧਮਾਕੇ ਦੇ ਬਾਅਦ ਅਮਾਨਤ ਅਲੀ (45) ਦੀ ਲਾਸ਼ ਬਰਾਮਦ ਕੀਤੀ ਗਈ। ਸ਼ਕਤੀਸ਼ਾਲੀ ਧਮਾਕੇ ਨਾਲ ਕੋਲ ਦੇ ਇਕ ਸਕੂਲ ਦੀ ਛੱਤ ਉਡ ਗਈ ਅਤੇ 100 ਤੋਂ ਜ਼ਿਆਦਾ ਵਾਹਨ ਥੋੜ੍ਹੇ ਰੂਪ ਨਾਲ ਜਾਂ ਪੂਰੀ ਤਰ੍ਹਾਂ ਨੁਕਸਾਨੇ ਗਏ। ਅਧਿਕਾਰੀਆਂ ਨੇ ਮਲਬੇ ਦੇ ਥੱਲੇ ਦੱਬੀ ਇਕ ਬੱਚੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਵਰਕਰਾਂ ਦਾ ਮੰਨਣਾ ਹੈ ਕਿ ਟਰੱਕ ਦਾ ਇੰਤਜ਼ਾਮ ਸੰਭਵ ਤੌਰ ‘ਤੇ ਸ਼ਰੀਫ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ, ਜੋ ਬੀਤੇ ਦਿਨੀਂ ਇਸੇ ਰਸਤੇ ਤੋਂ ਇਸਲਾਮਾਬਾਦ ਤੋਂ ਲਾਹੌਰ ਪਹੁੰਚਣ ਵਾਲੇ ਸਨ।