ਲਵ ਰੰਜਨ ਦੀ ਫਿਲਮ ਵਿੱਚ ਅਜੈ ਦੇ ਆਪੋਜ਼ਿਟ ਰਕੁਲ ਪ੍ਰੀਤ


ਫਿਲਮ ਇੰਡਸਟਰੀ ਵਿੱਚ ਚਰਚਾ ਹੈ ਕਿ ਨਿਰਦੇਸ਼ਕ ਲਵ ਰੰਜਨ ਦੀ ਨਵੀਂ ਰੋਮਾਂਟਿਕ-ਕਾਮੇਡੀ ਫਿਲਮ ਵਿੱਚ ਅਜੈ ਦੇਵਗਨ ਲੀਡ ਰੋਲ ਕਰਨ ਜਾ ਰਹੇ ਹਨ। ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਫਿਲਮ ਦੇ ਲਈ ਲੀਡ ਹੀਰੋਇਨ ਦੀ ਤਲਾਸ਼ ਅਜੇ ਤੱਕ ਵੀ ਜਾਰੀ ਹੈ।
ਲਵ ਰੰਜਨ ਨੇ ਇੱਕ ਗੱਲਬਾਤ ਵਿੱਚ ਕਿਹਾ ਹੈ, ਅਜੈ ਦੇ ਆਪੋਜ਼ਿਟ ਅਸੀਂ ਰਕੁਲ ਪ੍ਰੀਤ ਨੂੰ ਫਾਈਨਲ ਕਰ ਲਿਆ ਹੈ। ਇਸ ਸੰਬੰਧ ਵਿੱਚ ਜਦ ਰਕੁਲ ਪ੍ਰੀਤ ਨਾਲ ਮੁਲਾਕਾਤ ਕੀਤੀ ਗਈ ਤਾਂ ਉਸ ਦੀ ਐਨਰਜੀ ਦੇਖ ਕੇ ਸ਼ਾਕਡ ਕਰਨ ਵਾਲੀ ਸੀ। ਇਸ ਦੇ ਬਾਅਦ ਸਾਨੂੰ ਉਸ ਦੇ ਬਾਰੇ ਦੋਬਾਰਾ ਸੋਚਣਾ ਪਿਆ। ਜਿਸ ਤਰ੍ਹਾਂ ਦੀ ਹੀਰੋਇਨ ਅਸੀਂ ਆਪਣੀ ਫਿਲਮ ਲਈ ਲੱਭ ਰਹੇ ਸੀ, ਰਕੁਲ ਪ੍ਰੀਤ ਵਿੱਚ ਉਹ ਸਾਰੀਆਂ ਖੂਬੀਆਂ ਹਨ। ਇਹੀ ਕਾਰਨ ਹੈ ਕਿ ਅਸੀਂ ਉਨ੍ਹਾਂ ਨੂੰ ਆਪਣੀ ਇਸ ਫਿਲਮ ਦੇ ਲਈ ਸਾਈਨ ਕਰ ਲਿਆ ਹੈ। ਇਸ ਫਿਲਮ ਨੂੰ ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਪ੍ਰੋਡਿਊਸ ਕਰਨ ਵਾਲੇ ਹਨ।