‘ਲਖਨਊ ਸੈਂਟਰਲ’ ਲਈ ਫਰਹਾਨ ਨੇ 20 ਭੋਜਪੁਰੀ ਫਿਲਮਾਂ ਦੇਖੀਆਂ

farhan akhtar
ਫਰਹਾਨ ਅਖਤਰ ‘ਲਖਨਊ ਸੈਂਟਰਲ’ ਵਿੱਚ ਨਜ਼ਰ ਆਉਣ ਵਾਲੇ ਸੁਣੀਂਦੇ ਹਨ। ਇਸ ਫਿਲਮ ਵਿੱਚ ਉਨ੍ਹਾਂ ਦਾ ਕਿਰਦਾਰ ਇੱਕ ਭੋਜਪੁਰੀ ਗਾਇਕ ਦਾ ਹੈ। ਇਹੋ ਨਹੀਂ ਉਹ ਮਨੋਜ ਤਿਵਾੜੀ ਦੇ ਜ਼ਬਰਦਸਤ ਫੈਨ ਦੇ ਰੂਪ ਵਿੱਚ ਵੀ ਨਜ਼ਰ ਆਉਣ ਵਾਲੇ ਹਨ, ਇਸ ਲਈ ਉਨ੍ਹਾਂ ਨੇ 20 ਭੋਜਪੁਰੀ ਫਿਲਮਾਂ ਦੇਖੀਆਂ ਹਨ।
ਦਰਅਸਲ ਉਹ ਆਪਣੇ ਕਿਰਦਾਰ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਸਨ। ਇਹ ਫਿਲਮ ਨਿਖਿਲ ਅਡਵਾਨੀ ਦੇ ਨਿਰਦੇਸ਼ਨ ਵਿੱਚ ਬਣ ਰਹੀ ਹੈ। ਇਸ ਵਿੱਚ ਡਾਇਨਾ ਪੇਂਟੀ ਅਹਿਮ ਕਿਰਦਾਰ ਵਿੱਚ ਹੈ। ਕੁਝ ਦਿਨ ਪਹਿਲਾਂ ਲਖਨਊ ਵਿੱਚ ਹੋਈ ਫਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਇੱਕ ਗੱਲਬਾਤ ਵਿੱਚ ਡਾਇਨਾ ਨੇ ਦੱਸਿਆ ਕਿ ਉਸ ਨੂੰ ਲਖਨਊ ਬਹੁਤ ਪਸੰਦ ਆਇਆ। ਉਹ ਉਥੇ ਟੋਟੋ ਰਿਕਸ਼ਾ ਵਿੱਚ ਘੁੰਮੀ ਤੇ ਖੂਬ ਸਾਰੀ ਸ਼ਾਪਿੰਗ ਵੀ ਕੀਤੀ।