ਰੋਹਿਤ ਸ਼ੈਟੀ ਦੀ ਫਿਲਮ ਵਿੱਚ ਕੰਮ ਤੋਂ ਰੋਮਾਂਚਿਤ ਹੈ ਪਰਿਣੀਤੀ

pariniti chopra
ਅਦਕਾਰਾ ਪਰਿਣੀਤੀ ਚੋਪੜਾ ਮਸ਼ਹੂਰ ਫਿਲਮਕਾਰ ਰੋਹਿਤ ਸ਼ੈਟੀ ਦੀ ਫਿਲਮ ਵਿੱਚ ਕੰਮ ਕਰਨ ਬਾਰੇ ਰੋਮਾਂਚਿਤ ਮਹਿਸੂਸ ਕਰ ਰਹੀ ਹੈ। ਰੋਹਿਤ ਸ਼ੈਟੀ ਇਨ੍ਹੀਂ ਦਿਨੀਂ ਅਜੈ ਦੇਵਗਨ ਨੂੰ ਲੈ ਕੇ ਗੋਲਮਾਲ ਦਾ ਚੌਥਾ ਐਡੀਸ਼ਨ ‘ਗੋਲਮਾਲ ਅਗੇਨ’ ਬਣਾ ਰਹੇ ਹਨ।
ਇਸ ਵਾਰ ਫਿਲਮ ਵਿੱਚ ਕਰੀਨਾ ਕਪੂਰ ਦੀ ਥਾਂ ਪਰਿਣੀਤੀ ਚੋਪੜਾ ਨੇ ਲੈ ਲਈ ਹੈ। ਪਰਿਣੀਤੀ ਇਸ ਫਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਤ ਹੈ। ਉਸ ਨੇ ਕਿਹਾ ਕਿ ਰੋਹਿਤ ਸ਼ੈਟੀ ਦੀ ਫਿਲਮ ਵਿੱਚ ਹੋਣਾ ਮੇਰੇ ਲਈ ਬਹੁਤ ਵੱਡੀ ਗੱਲ ਹੈ।