ਰੋਮਾਂਟਿਕ ਗੀਤ ਰੀਸ਼ੂਟ ਕਰਨਾ ਚਾਹੁੰਦੇ ਹਨ ਸੁਸ਼ਾਂਤ ਸਿੰਘ


ਸੁਸ਼ਾਂਤ ਸਿੰਘ ਰਾਜਪੂਤ ਇਨ੍ਹੀਂ ਦਿਨੀਂ ਚੰਬਲ ਵਿੱਚ ਆਪਣੀ ਅਗਲੀ ਫਿਲਮ ‘ਸੋਨ ਚਿਰੈਈਆ’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਫਿਲਮ ਦੇ ਸੈੱਟ ਤੋਂ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਸੀ। ਅਭਿਸ਼ੇਕ ਚੌਬੇ ਦੇ ਨਿਰਦੇਸ਼ਨ ਵਿੱਚ ਬਣ ਰਹੀ ਇਸ ਫਿਲਮ ਵਿੱਚ ਸੁਸ਼ਾਂਤ ਦੇ ਆਪੋਜ਼ਿਟ ਭੂਮੀ ਪੇਡਨੇਕਰ ਹੋਵੇਗੀ। ਸੂਤਰਾਂ ਦੀ ਮੰਨੀਏ ਤਾਂ ਸੁਸ਼ਾਂਤ ਇਸ ਪ੍ਰੋਜੈਕਟ ਵਿੱਚ ਕਾਫੀ ਦਿਲਚਸਪੀ ਲੈ ਰਹੇ ਹਨ।
ਫਿਲਮ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ, ਹਾਲ ਹੀ ਵਿੱਚ ਟੀਮ ਨੇ ਸੁਸ਼ਾਂਤ ਅਤੇ ਭੂਮੀ ਨੂੰ ਲੈ ਕੇ ਇੱਕ ਰੋਮਾਂਟਿਕ ਗੀਤ ਸ਼ੂਟ ਕੀਤਾ ਹੈ, ਪਰ ਸੁਸ਼ਾਂਤ ਨੂੰ ਇਸ ਗਾਣੇ ਦਾ ਫਾਈਨਲ ਕਟ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਇਸ ਨੂੰ ਫਿਰ ਤੋਂ ਸ਼ੂਟ ਕਰਨ ਦੀ ਸਲਾਹ ਦਿੱਤੀ ਹੈ। ਸੁਸ਼ਾਂਤ ਇਸ ਫਿਲਮ ਨੂੰ ਬੈਕ ਟੂ ਬੈਕ ਸ਼ੂਟਿੰਗ ਕਰ ਰਹੇ ਹਨ ਕਿਉਂਕਿ ਇਸ ਦੇ ਬਾਅਦ ਉਹ ‘ਚੰਦਾ ਮਾਮਾ ਦੂਰ ਕੇ’ ਅਤੇ ‘ਫਾਲਟ ਇਨ ਅਵਰ ਸਟਾਰਸ’ ਦੇ ਹਿੰਦੀ ਰੀਮੇਕ ਦੀ ਸ਼ੂਟਿੰਗ ਕਰਨਗੇ। ਇਸ ਫਿਲਮ ਦੇ ਹਰ ਸੀਨ ਨੂੰ ਉਹ ਵਾਰ-ਵਾਰ ਦੇਖਦੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ। ਉਨ੍ਹਾਂ ਨੇ ਅਜੇ ਤੱਕ ਇਸ ਤਰ੍ਹਾਂ ਦਾ ਰੋਲ ਨਹੀਂ ਨਿਭਾਇਆ ਅਤੇ ਉਹ ਇਸ ਰੋਲ ਦੀ ਕਾਫੀ ਸਮੇਂ ਤੋਂ ਤਿਆਰੀ ਕਰ ਰਹੇ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਲਈ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਦੀ ਪਿਛਲੀ ਫਿਲਮ ‘ਰਾਬਤਾ’ ਫਲਾਪ ਹੋ ਗਈ ਸੀ।