ਰੈੱਡ ਵਿੱਲੋ ਕਲੱਬ ਵੱਲੋਂ ਇੰਡੀਆ ਜਾ ਰਹੇ ਮੈਂਬਰਾਂ ਨੂੰ ਪਾਰਟੀ

Fullscreen capture 10132017 45732 AMਬਰੈਂਪਟਨ (ਹਰਜੀਤ ਬੇਦੀ ):ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ ਹਰ ਸਾਲ ਅਕਤੂਬਰ ਮਹੀਨੇ ਵਿੱਚ ਇੰਡੀਆ ਜਾਣ ਵਾਲੇ ਮੈਂਬਰਾਂ ਨੂੰ ਵਿਦਾਇਗੀ ਪਾਰਟੀ ਕੀਤੀ ਜਾਂਦੀ ਹੈ। ਇਸ ਵਾਰ ਇਹ 6ਵੀਂ ਪਾਰਟੀ 7 ਅਕਤੂਬਰ 2017 ਦਿਨ ਸ਼ਨੀਵਾਰ 1:00 ਵਜੇ ਕਾਲਡਰਸਟੋਨ ਪਾਰਕ ਵਿੱਚ ਕੀਤੀ ਗਈ। ਇਸ ਪਰੋਗਰਾਮ ਦੀ ਤਿਆਰੀ ਲਈ ਗੁਰਨਾਮ ਸਿੰਘ ਗਿੱਲ ਪਰਧਾਨ ਦੀ ਅਗਵਾਈ ਵਿੱਚ ਅਮਰਜੀਤ ਸਿੰਘ, ਸਿ਼ਵਦੇਵ ਰਾਏ, ਬਲਵੰਤ ਕਲੇਰ , ਇੰਦਰਜੀਤ ਸਿੰਘ ਗਰੇਵਾਲ ਨੇ ਆਪਣਾ ਯੋਗਦਾਨ ਪਾਇਆ। ਚਾਹ ਪਾਣੀ ਦੀ ਸੇਵਾ ਵਿੱਚ ਮਹਿੰਦਰ ਕੌਰ ਪੱਡਾ, ਬਲਜੀਤ ਗਰੇਵਾਲ, ਬਲਜੀਤ ਸੇਖੋਂ, ਇੰਦਰਜੀਤ ਗਿੱਲ ,ਚਰਨ ਕੋਰ, ਗੁਰਬਖਸ ਪਵਨ, ਚਰਨਜੀਤ ਰਾਏ, ਬਲਬੀਰ ਬੜਿੰਗ, ਪਰਕਾਸ ਕੋਰ ਅਤੇ ਸਾਥਣਾਂ ਨੇ ਵਾਲੰਟੀਅਰ ਤੌਰ ਤੇ ਕੰਮ ਕੀਤਾ। ਚਾਹ-ਪਾਣੀ ਤੋਂ ਬਾਦ ਸਟੇਜ ਦਾ ਪਰੋਗਰਾਮ ਸ਼ੁਰੂ ਹੋਇਆ ਪਰਧਾਨਗੀ ਮੰਡਲ ਵਿੱਚ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ, ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼, ਬਰੈਂਪਟਨ ਦੇ ਪਰਧਾਨ ਪਰਮਜੀਤ ਬੜਿੰਗ, ਕੈਸ਼ੀਅਰ ਪ੍ਰੋ: ਬਲਵੰਤ ਸਿੰਘ, ਸੀਨੀਅਰ ਮੈਂਬਰਜ਼ ਅਮਰੀਕ ਸਿੰਘ ਗਰਚਾ ਅਤੇ ਐਚ ਐਸ ਮਿਨਹਾਸ ਼ਸ਼ੁਸ਼ੋਭਿਤ ਸਨ।
ਸਟੇਜ ਤੋਂ ਜੀ ਆਇਆਂ ਕਹਿਣ ਬਾਦ ਐਚ ਐਸ ਮਿਨਹਾਸ ਨੇ ਕਲੱਬ ਦੀ ਕਾਗੁਜਾਰੀ ਦੀ ਪਰਸੰਸਾ ਕਰਦਿਆਂ ਅਜਿਹੀਆਂ ਪਿਰਤਾਂ ਪਾਉਣ ਲਈ ਪਰਬੰਧਕਾਂ ਨੂੰ ਵਧਾਈ ਅਤੇ ਇੰਡੀਆ ਜਾ ਰਹੇ ਮੈਂਬਰਾਂ ਨੂੰ ਸ਼ੁਭ ਇਛਾਵਾਂ ਭੇਂਟ ਕੀਤੀਆਂ। ਪ੍ਰੋ: ਬਲਵੰਤ ਸਿੰਘ ਨੇ ਮਨੁੱਖੀ ਰਿਸ਼ਤਿਆਂ ਬਾਰੇ ਗੱਲ ਕਰਦਿਆਂ ਆਪਸੀ ਸਬੰਧ ਵਧੀਆ ਬਣਾਉਣ ਦੀ ਲੋੜ ਅਤੇ ਪਰਮਜੀਤ ਬੜਿੰਗ ਨੇ ਇੰਡੀਆ ਵਿੱਚ ਜਾ ਕੇ ਵਿਚਰਨ ਬਾਰੇ ਅਤੇ ਹਰ ਤਰਾਂ ਆਪਣਾ ਖਿਆਲ ਰੱਖਣ ਬਾਰੇ ਵੱਡ-ਮੁਲੇ ਸੁਝਾਅ ਦਿੱਤੇ। ਉਹਨਾਂ ਨੇ ਐਸੋਸੀਏਸ਼ਨ ਬਾਰੇ ਜਾਣਕਾਰੀ ਵੀ ਕਲੱਬ ਮੈਂਬਰਾਂ ਨਾਲ ਸਾਂਝੀ ਕੀਤੀ। ਸਿ਼ਵਦੇਵ ਸਿੰਘ ਰਾਏ, ਨਿਰਮਲਾ ਪਰਾਸ਼ਰ ਅਤੇ ਪ੍ਰੋ: ਸੂਰਜ ਪਾਲ ਸ਼ਰਮਾਂ ਨੇ ਭਾਵਪੂਰਤ ਕਵਿਤਾਵਾਂ ਪੇਸ਼ ਕੀਤੀਆ। ਪਰੋਗਰਾਮ ਦੌਰਾਨ ਕਾਊਂਸਲਰ ਪੈਟ ਫੋਰਟੀਨੋ ਵਲੋਂ ਕਲੱਬ ਦੇ ਵਾਲੰਟੀਅਰਜ਼ ਨੂੰ ਭੇਜ ਗਏ ਪ੍ਰਸੰਸਾ ਪੱਤਰ ਦਿੱਤੇ ਗਏ। ਅੰਤ ਵਿੱਚ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਨੇ ਮੈਂਬਰਾਂ ਨੂੰ ਬਹੁਤ ਵਧੀਆ ਸੁਝਾਅ ਦਿੱਤੇ ਅਤੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਭਰਪੂਰ ਸਹਿਯੋਗ ਸਦਕਾ ਇਹ ਪਰੋਗਰਾਮ ਬੜੀ ਸਫਲਤਾ ਨਾਲ ਸਿਰੇ ਚੜ੍ਹਿਆ। ਵਧੇਰੇ ਜਾਣਕਾਰੀ ਲਈ ਗੁਰਨਾਮ ਸਿੰਘ ਗਿੱਲ ਪਰਧਾਨ 416-908-1300, ਅਮਰਜੀਤ ਸਿੰਘ 416-268-6821 ਜਾ ਹਰਜੀਤ ਸਿੰਘ ਬੇਦੀ ਨਾਲ 647-924-9087 ਤੇ ਸੰਪਰਕ ਕੀਤਾ ਜਾ ਸਕਦਾ ਹੈ।