ਰੇਸਿੰਗ ਚੈਂਪੀਅਨ ਤੇ ਪਤਨੀ ਕਾਰ ਵਿੱਚ ਜ਼ਿੰਦਾ ਸੜ ਗਏ

ashwin sundaram died
ਚੇਨਈ, 19 ਮਾਰਚ (ਪੋਸਟ ਬਿਊਰੋ)- ਸਾਬਕਾ ਰਾਸ਼ਟਰੀ ਰੇਸਿੰਗ ਚੈਂਪੀਅਨ ਅਸ਼ਵਿਨ ਸੁੰਦਰ ਅਤੇ ਉਨ੍ਹਾਂ ਦੀ ਪਤਨੀ ਨਿਵੇਦਿਤਾ ਦਾ ਇੱਕ ਕਾਰ ਹਾਦਸੇ ਵਿੱਚ ਦਿਹਾਂਤ ਹੋ ਗਿਆ। ਇੱਕ ਰੁੱਖ ਨਾਲ ਟਕਰਾ ਕੇ ਉਨ੍ਹਾਂ ਦੀ ਬੇਕਾਬੂ ਹੋਈ ਕਾਰ ਵਿੱਚ ਅੱਗ ਲੱਗ ਗਈ ਸੀ। 31 ਸਾਲਾ ਅਸ਼ਵਿਨ ਤੇ ਉਨ੍ਹਾਂ ਦੀ ਪਤਨੀ ਕਾਰ ਵਿੱਚ ਹੀ ਫਸੇ ਰਹਿ ਗਏ।
ਪੁਲਸ ਨੇ ਦੱਸਿਆ ਕਿ ਤੇਜ਼ ਰਫਤਾਰ ਕਾਰ ਚਲਾਉਣ ਕਾਰਨ ਇਹ ਹਾਦਸਾ ਹੋਇਆ। ਹਾਦਸੇ ਦੀ ਸੂਚਨਾ ਮਿਲਦੇ ਸਾਰ ਫਾਇਰ ਬ੍ਰਿਗੇਡ ਦੇ ਰਾਹਤ ਕਰਮੀ ਹਾਦਸੇ ਵਾਲੀ ਥਾਂ ਪੁੱਜੇ। ਅੱਗ ‘ਤੇ ਕਾਬੂ ਪਾਉਣ ਵਿੱਚ ਉਨ੍ਹਾਂ ਨੂੰ ਅੱਧੇ ਘੰਟੇ ਦਾ ਸਮਾਂ ਲੱਗ ਗਿਆ। ਉਨ੍ਹਾਂ ਦੀ ਸੜਦੀ ਕਾਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਅੱਗ ਅਚਾਨਕ ਤੇ ਤੇਜ਼ੀ ਨਾਲ ਲੱਗੀ ਇਸ ਲਈ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ।