ਰੀਟੇਕ ਨਹੀਂ ਦਿੰਦੀ ਡੇਜ਼ੀ ਸ਼ਾਹ


ਡੇਜ਼ੀ ਸ਼ਾਹ ਕਮਾਲ ਦੀ ਡਾਂਸਰ ਹੈ। ਹੋਵੇ ਵੀ ਕਿਉਂ ਨਾ, ਉਸ ਨੇ ਬਤੌਰ ਐਕਟਰੈੱਸ ਫਿਲਮਾਂ ਵਿੱਚ ਕਦਮ ਰੱਖਣ ਤੋਂ ਪਹਿਲਾਂ ਆਪਣਾ ਕਰੀਅਰ ਕੋਰੀਓਗਰਾਫਰ-ਡਾਇਰੈਕਟਰ ਗਣੇਸ਼ ਆਚਾਰੀਆ ਦੀ ਡਾਂਸ ਅਸਿਸਟੈਂਟ ਦੇ ਰੂਪ ਵਿੱਚ ਸ਼ੁਰੂ ਕੀਤਾ ਸੀ। ਲਗਭਗ ਇੱਕ ਦਹਾਕੇ ਤੱਕ ਡਾਂਸ ਅਸਿਸਟੈਂਟ ਨਾਲ ਕੰਮ ਕਰਨ ਤੋਂ ਬਾਅਦ ਉਸ ਨੂੰ ਫਿਲਮਾਂ ‘ਚ ਕੰਮ ਮਿਲਣਾ ਸ਼ੁਰੂ ਹੋਇਆ ਸੀ। ਅਜਿਹੇ ‘ਚ ਜ਼ਾਹਰ ਹੈ ਕਿ ਡਾਂਸ ਦੀਆਂ ਬਰੀਕੀਆਂ ਨੂੰ ਉਹ ਚੰਗੀ ਤਰ੍ਹਾਂ ਸਮਝਦੀ ਹੈ ਅਤੇ ਇਸ ਮਾਮਲੇ ‘ਚ ਉਸ ਨੂੰ ਖੁਦ ‘ਤੇ ਕਾਫੀ ਭਰੋਸਾ ਹੈ।
ਪਿੱਛੇ ਜਿਹੇ ਅਜਿਹੀਆਂ ਗੱਲਾਂ ਸੁਣਨ ਨੂੰ ਮਿਲੀਆਂ ਕਿ ਪਿਛਲੇ ਦਿਨੀਂ ਆਪਣੀ ਅਗਲੀ ਫਿਲਮ ‘ਚ ਇੱਕ ਗੀਤ ਦੀ ਸ਼ੂਟਿੰਗ ਦੌਰਾਨ ਉਸ ਨੇ ਡਾਇਰੈਕਟਰ ਦੇ ਅਸਿਸਟੈਂਟ ਨੂੰ ਓਦੋਂ ਝਿੜਕ ਦਿੱਤਾ, ਜਦੋਂ ਉਸ ਨੇ ਉਸ ਨੂੰ ਇੱਕ ਡਾਂਸ ਸਟੈੱਪ ਦਾ ਰੀਟੇਕ ਦੇਣ ਲਈ ਕਹਿ ਦਿੱਤਾ। ਡੇਜ਼ੀ ਨੂੰ ਇਹ ਕਹਿੰਦੇ ਸੁਣਿਆ ਗਿਆ, ‘‘ਤੈਨੂੰ ਲੱਗਦਾ ਹੈ ਕਿ ਮੈਂ ਰੀਟੇਕ ਦੇਵਾਂਗੀ?” ਇੰਨਾ ਸੁਣ ਕੇ ਅਸਿਸਟੈਂਟ ਅੱਖਾਂ ਨੀਵੀਆਂ ਕਰ ਕੇ ਉਥੋਂ ਖਿਸਕ ਗਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਡੇਜ਼ੀ ਦਾ ਇਨਕਾਰ ਇਕਦਮ ਪੱਕਾ ਹੁੰਦਾ ਹੈ।