ਰੀਜੈਂਟ ਪਾਰਕ ਨੇੜੇ ਛੁਰੇਬਾਜ਼ੀ ਕਾਰਨ 2 ਜ਼ਖ਼ਮੀ

ਟੋਰਾਂਟੋ, 9 ਜੁਲਾਈ (ਪੋਸਟ ਬਿਊਰੋ) :ਅੱਜ ਸਵੇਰੇ ਰੀਜੈਂਟ ਪਾਰਕ ਨੇੜੇ ਚਾਕੂ ਨਾਲ ਕੀਤੇ ਗਏ ਵਾਰ ਕਾਰਨ ਜ਼ਖ਼ਮੀ ਹੋਏ ਇੱਕ ਪੁਰਸ਼ ਤੇ ਮਹਿਲਾ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ। ਦੋਵਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾਂਦੀ ਹੈ।
ਇਹ ਘਟਨਾ ਡੰਡਾਸ ਸਟਰੀਟ ਈਸਟ ਨੇੜੇ ਰਿਵਰ ਤੇ ਕੌਰਨਵਾਲ ਸਟਰੀਟਸ ਲਾਗੇ ਸਵੇਰੇ 9:40 ਵਜੇ ਵਾਪਰੀ। ਪੈਰਾਮੈਡਿਕਸ ਦਾ ਕਹਿਣਾ ਹੈ ਕਿ ਮਹਿਲਾ ਆਪਣੇ 40ਵਿਆਂ ਵਿੱਚ ਸੀ ਤੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਤੇ ਪੁਰਸ਼ ਵੀ ਆਪਣੇ 40ਵਿਆਂ ਵਿੱਚ ਹੀ ਸੀ ਤੇ ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ।
ਟੋਰਾਂਟੋ ਪੁਲਿਸ ਵੱਲੋਂ ਕੀਤੀ ਗਈ ਪੁਸ਼ਟੀ ਅਨੁਸਾਰ ਇਸ ਘਟਨਾ ਦੇ ਸਬੰਧ ਵਿੱਚ ਇੱਕ ਮਸ਼ਕੂਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।