ਰਾਮਗੜ੍ਹੀਆ ਭਵਨ ਵਿਖੇ ਹਫ਼ਤਾਵਾਰੀ ਪ੍ਰੋਗਰਾਮ ਕਰਵਾਇਆ ਗਿਆ

ਬਰੈਂਪਟਨ (ਜਰਨੈਲ ਸਿੰਘ ਮਠਾੜੂ ) ਰਾਮਗੜ੍ਹੀਆ ਸਿੱਖ ਫਾਊਡੇਸ਼ਨ ਆਫ਼ ਉਨਟਾਰੀਓ ਵੱਲੋਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਮੈਂਬਰ ਪਰਿਵਾਰਾਂ ਵੱਲੋਂ ਐਤਵਾਰ 3 ਜੂਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ! ਇਸ ਮੌਕੇ ਵੱਡੀ ਗਿਣਤੀ ਵਿੱਚ ਪਰਿਵਾਰ ਸ਼ਾਮਲ ਹੋਏ , ਅੱਜ ਦੇ ਇਸ ਇਸ ਪ੍ਰੋਗਰਾਮ ਦੀ ਸਾਰੀ ਸੇਵਾ ਫਾਉਂਡੇਸ਼ਨ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਭੱਚੂ ਦੇ ਪਰਿਵਾਰ ਨੇ ਬੜੀ ਹੀ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਕੀਤੀ ! ਅੱਜ ਦੇ ਪ੍ਰੋਗਰਾਮ ਵਿੱਚ ਨਵੇਂ ਪਰਿਵਾਰ ਵੀ ਸ਼ਾਮਿਲ ਹੋਏ , ਫਾਊਂਡੇਸ਼ਨ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਇਨ੍ਹਾਂ ਪਰਿਵਾਰਾਂ ਨੂੰ ਜੀ ਆਇਆਂ ਕਿਹਾ ਅਤੇ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਵੀ ਇਸੇ ਤਰ੍ਹਾਂ ਹਾਜ਼ਰੀ ਲਾਉਣ ਦੀ ਬੇਨਤੀ ਕੀਤੀ ! ਰਾਗੀ ਭਾਈ ਗੁਰਪ੍ਰੀਤ ਸਿੰਘ ਨੇ ਰਸਭਿੰਨਾ ਕੀਰਤਨ ਕਰ ਕੇ ਅਤੇ ਸ਼ਬਦ ਵਿਚਾਰ ਰਾਹੀਂ ਅਰਦਾਸ ਦੀ ਮਹੱਤਤਾ ਬਾਰੇ ਭਰਪੂਰ ਜਾਣਕਾਰੀ ਦਿੱਤੀ ! ਬੱਚੂ ਪਰਿਵਾਰ ਵੱਲੋਂ ਇਸ ਮੌਕੇ ਬਹੁਤ ਹੀ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਲੰਗਰ ਤਿਆਰ ਕੀਤਾ ਗਿਆ , ਜਿਸ ਦਾ ਕੇ ਸਾਰੀ ਸੰਗਤ ਨੇ ਭਰਪੂਰ ਅਨੰਦ ਮਾਣਿਆ ! ਉਪਰੰਤ ਫਾਊਂਡੇਸ਼ਨ ਵੱਲੋਂ ਜਸਵਿੰਦਰ ਸਿੰਘ ਭੱਚੂ ਦੇ ਪਰਿਵਾਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ:ਦੇ ਕੇ ਨਿਵਾਜਿਆ ਗਿਆ ! ਇਸ ਸਮੇਂ ਮਨਜੀਤ ਸਿੰਘ ਭੱਚੂ ਜਨਰਲ ਸਕੱਤਰ ਨੇ ਸਾਰੀ ਸੰਗਤ ਨੂੰ ਅੱਜ ਦੇ ਪ੍ਰੋਗਰਾਮ ਅਤੇ ਆਉਣ ਵਾਲੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ! ਹਰਦਿਆਲ ਸਿੰਘ ਝੀਤਾ ਨੇ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਹੋਣ ਵਾਲੇ ਮੈਡੀਟੇਸ਼ਨ ਪ੍ਰੋਗਰਾਮਾ ਦੀ ਜਾਣਕਾਰੀ ਦਿੱਤੀ ! ਅੰਤ ਵਿੱਚ ਦਲਜੀਤ ਸਿੰਘ ਗੈਦੂ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ, ਹੋਰ ਵਧੇਰੇ ਜਾਣਕਾਰੀ ਲਈ 416 305 9878 ਤੇ ਕੰਟੈਕਟ ਕੀਤਾ ਜਾ ਸਕਦਾ ਹੈ !