ਰਾਮਗੜ੍ਹੀਆ ਪਰਿਵਾਰਿਕ ਪਿਕਨਿਕ ਦਾ ਆਯੋਜਨ ਕੀਤਾ

20170910_192940ਬਰੈਮਪਟਨ (ਜਰਨੈਲ ਸਿੰਘ ਮਠਾੜੂ) ਹਰ ਸਾਲ ਦੀ ਤਰਾਂ ਇਸ ਸਾਲ ਵੀ ਬੀਤੇ ਐਤਵਾਰ ਰਾਮਗੜ੍ਹੀਆ ਸਿੱਖ ਫਾਊਡੇਸ਼ਨ ਵਲੋਂ ਸੇਨੇਟੇਨੀਅਲ ਪਾਰਕ ਵਿਖੇ ਇਕ ਪਰਿਵਾਰਿਕ ਪਿਕਨਿਕ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਦੂਰੋਂ ਦੂਰੋਂ ਆਏ ਰਾਮਗੜੀਆ ਪਰਿਵਾਰਾਂ ਨੇ ਹਿੱਸਾ ਲਿਆ! ਸਾਨੂੰ ਇਹ ਦੱਸਦੇ ਹੋਏ ਖੁਸੀ ਮਹਿਸੂਸ ਹੋ ਰਹੀ ਹੈ ਕਿ ਮੈਂਬਰ ਪਰਿਵਾਰਾਂ ਤੋਂ ਇਲਾਵਾ 100 ਤੋੰਂ ਵੱਧ ਪਰਿਵਾਰਾਂ ਨੇ ਇਸ ਪਿਕਨਿਕ ਵਿੱਚ ਸਾਮਲ ਹੋਏ ਅਤੇ ਪਿਕਨਿਕ ਦਾ ਭਰਪੂਰ ਆਨੰਦ ਮਾਣਿਆਂ! ਪਿਕਨਿਕ ਸਵੇਰੇ ਗਿਆਰਾਂ ਵਜੇ ਸੁਰੂ ਹੋ ਕੇ ਸ਼ਾਮ ਦੇ ਸੱਤ ਵਜੇ ਤੱਕ ਚੱਲੀ, ਜਿਸ ਵਿੱਚ ਆਉਦਿਆਂ ਨੂੰ ਹੀ ਚਾਹ, ਪਕੌੜੇ ਅਤੇ ਜਲੇਬੀਆਂ ਆਦਿ ਪਰੋਸੇ ਗਏ ਸਨ ਅਤੇ ਕੋਲਡ ਡਰਿੰਕ ਵੀ ! ਇਸ ਦੇ ਨਾਲ ਨਾਲ ਸ. ਰਣਜੀਤ ਸਿੰਘ ਲਾਲ ਦੇ ਮਿਉਜੀਕਲ ਗਰੁੱਪ ਵੱਲੋਂ ਸਾਨਦਾਰ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ (7ਭਾਰਤ) ਤੋਂ ਆਈ ਮਸ਼ਹੂਰ ਗਾਇਕਾ ਰੁਪਿੰਦਰ ਰਿੰਪੀ ਨੇ ਅਪਣੇ ਫ਼ੱਨ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ। ਉਪਰੰਤ ਖੇਡਾਂ ਦੀ ਸੂਰੁਆਤ ਕੀਤੀ ਗਈ, ਜਿਸ ਵਿੱਚ ਵੱਖ ਵੱਖ ਉਮਰ ਦੇ ਗਰੁੱਪਾਂ ਅਨੁਸਾਰ ਬਚਿੱਆਂ, ਬੀਬੀਆਂ ਅਤੇ ਸੀਨੀਅਰਜ ਲਈ ਵੱਖ ਵੱਖ ਦੌੜਾਂ ਅਤੇ ਖੇਡਾਂ ਦਾ ਸੁਯੋਗ ਪਰਬੰਧ ਕੀਤਾ ਗਿਆ ਸੀ, ਬਚਿੱਆਂ ਅਤੇ ਬੀਬੀਆਂ ਦਾ ਰੱਸਾ ਕਸੀ ਦਾ ਮੁਕਾਬਲਾ ਬਹੁਤ ਰੌਚਕ ਅਤੇ ਦੇਖਣ ਵਾਲਾ ਸੀ। ਇਸ ਮੌਕੇ ਤੇ ਵਿਸੇਸ ਤੌਰ ਤੇ ਸ. ਅਵਤਾਰ ਸਿੰਘ ਮਿਨਹਾਸ ਟਰੱਸਟੀ ਟੋਰੰਟੋ ਸਕੂਲ ਬੋਰਡ, ਸੀਨੀਅਰਜ ਕਲੱਬ ਤੋਂ ਸ.ਪਿਆਰਾ ਸਿੰਘ ਤੂਰ,ਮਿਸਟਰ ਪਾਠਕ ਅਤੇ ਸ. ਪੂਰਨ ਸਿੰਘ ਪਾਂਧੀ ਸਾਮਲ ਹੋਏ ਅਤੇ ਮਾਰਖਮ ਤੋਂ, ਮਾਨਟਰੀਅਲ ਅਤੇ ਕੈਲਡਨ ਤੋਂ ਵਿਸੇਸ ਤੌਰ ਤੇ ਇਸ ਪਿਕਨਿਕ ਵਿੱਚ ਸਾਮਲ ਹੋਏ ਜਿਹਨਾਂ ਨੂੰ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ!ਕੈਲੀਫੋਰਨੀਆ, ਬੀ ਸੀ, ਐਡਮਿਨਟੰਨ ਤੋੋਂ ਆਪਣੇ ਪਰਿਵਾਰ ਨਾਲ ਆਏ। ਇੰਡੀਆ ਤੋਂ ਆਏ ਗੁਰਦੀਪ ਸਿੰਘ ਮੁੰਡੇ, ਗੁਰਚਰਨ ਸਿੰਘ ਸੈਂਬੀ ਅਤੇ ਸਭ ਤੋਂ ਛੋਟੀ ਉਮਰ ਦੇ ਬੱਚੇ ਅਬੀਰ ਪਰਤਾਪ ਸਿੰਘ ਝੀਤਾ ਵੀ ਜੋ ਕਿ ਕੈੈੈੈਲੇਫੋਰਨੀਆਂ ਤੋੋਂ ਆਏ ਸਨ ਨੂੰ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ ! ਖੇਡਾਂ ਦੇ ਮੁਕਾਬਲਿਆਂ ਵਿੱਚ ਪਹਿਲੇ ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ । ਅਖੀਰ ਵਿੱਚ ਔਜਲਾ ਭਰਾ ਨੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਗੀਤ ਗਾ ਕੇ ਵਾਹ ਵਾਹ ਖੱਟੀ । ਅੰਤ ਵਿੱਚ ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਆਏ ਸਾਰੇ ਰਾਮਗੜੀਆ ਪਰਿਵਾਰਾਂ ਦਾ ਅਤੇ ਮਹਿਮਾਨ ਪਰਿਵਾਰਾਂ ਦਾ ਤੇ ਆਏ ਵਿਸੇਸ ਮਹਿਮਾਨਾ ਦਾ ਅਤੇੇ ਫਾਾਊਂਡੇਸ਼ਨ ਦੇ ਸਾਰੇ ਮੈਂਬਰਾਂ ਦਾ ਬਾਹੁਤ ਬਾਹੁਤ ਧੰਨਵਾਦ ਕੀਤਾ ਅਤੇ ਫਾਉਂਡੇੇਸ਼ਨ ਦੇ ਆਉਣ ਵਾਲੇ ਪਰੋਗਰਾਮਾ ਵਾਰੇ ਚਾਨਣਾ ਪਾਇਆ ਤੇ ਸਹਿਯੋਗ ਦੀ ਮੰਗ ਕੀਤੀ । ਬਲਜਿੰਦਰ ਸਿੰਘ ਜਗਦੇਵ ਵੱਲੋੰ 17 ਸਤੰਬਰ ਨੂੰ ਹੋ ਰਹੇ ਪਰੋਗਰਾਮ ਗੁੱਡ ਮੈਨ ਦੀ ਲਾਲਟੈਨ ਦੀਆ 10 ਟਿਕਟਾਂ ਵੀ ਮੁਫਤ ਵੰਡੀਆ ਗਈਆਂ, ਜਿਸ ਸਬੰਧੀ ਸਾਰੰਗ ਰੇਡੀਉ ਤੋਂ ਰਾਜਬੀਰ ਸਿੰਘ ਬੋਪਾਰਾਏ ਨੇ ਹੋਣ ਵਾਲੇ ਸ਼ੋਅ ਵਾਰੇ ਚਾਨਣਾ ਪਾਇਆ । ਹੋਰ ਵਧੇਰੇ ਜਾਣਕਾਰੀ ਲਈ 416-305-9878ਤੇ ਦਲਜੀਤ ਸਿੰਘ ਗੈਦੂ ਨਾਲ ਸੰਪਰਕ ਕੀਤਾ ਜਾ ਸਕਦਾ ਹੈ!