ਰਾਣੀ ਮੁਖਰਜੀ ਦੇ ਨਾਂਅ ਦੇ ਐਲਾਨ ਪਿੱਛੋਂ ਉਠ ਕੇ ਚਲੀ ਗਈ ਕਾਜੋਲ

rani
ਕਾਜੋਲ ਅਤੇ ਰਾਣੀ ਮੁਖਰਜੀ ਦੇ ਵਿੱਚ ਹਮੇਸ਼ਾ ਸੀਤ ਯੁੱਧ ਦੀ ਸਥਿਤੀ ਬਣੀ ਰਹਿੰਦੀ ਹੈ। ਇਸ ਸਮੇੇਂ ਇਨ੍ਹਾਂ ਦੇ ਆਪਸੀ ਮਤਭੇਦ ਨਾਲ ਜੁੜਿਆ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇੱਕ ਸਟਾਈਲਿਸ਼ ਐਵਾਰਡ ਸ਼ੋਅ ਦਾ ਹੈ। ਇਸ ਵਿੱਚ ਰਾਣੀ ਮੁਖਰਜੀ, ਕਾਜੋਲ ਅਤੇ ਅਜੈ ਦੇਵਗਨ ਸ਼ਾਮਲ ਹੋਏ ਸਨ। ਜਦ ਰਾਣੀ ਨੂੰ ਮੋਸਟ ਸਟਾਈਲਿਸ਼ ਵੂਮੈਨ ਦਾ ਐਵਾਰਡ ਮਿਲਿਆ ਤਾਂ ਕਾਜੋਲ ਸ਼ੋਅ ਤੋਂ ਬਾਹਰ ਨਿਕਲ ਗਈ। ਅਜੇ ਨੇ ਵੀ ਰਾਣੀ ਨੂੰ ਇਗਨੌਰ ਕਰਨ ਦੀ ਕੋਸ਼ਿਸ਼ ਕੀਤੀ।
ਇਸ ਐਵਾਰਡ ਸ਼ੋਅ ਵਿੱਚ ਕਾਜੋਲ ਦੇ ਨਾਲ ਉਨ੍ਹਾਂ ਦੀ ਭੈਅ ਤਨੀਸ਼ਾ ਮੁਖਰਜੀ ਵੀ ਮੌਜੂਦ ਸੀ। ਉਸ ਨੇ ਰਾਣੀ ਨੂੰ ਗਲੇ ਲਗਾਇਆ ਅਤੇ ਹਾਲ ਚਾਲ ਵੀ ਪੁੱਛਿਆ, ਪਰ ਕਾਜੋਲ ਅਤੇ ਰਾਣੀ ਨੇ ਇੱਕ ਦੂਸਰੇ ਨਾਲ ਨਾ ਗੱਲ ਕੀਤੀ ਅਤੇ ਨਾ ਹੀ ਨਜ਼ਰਾਂ ਚੁੱਕ ਕੇ ਦੇਖਿਆ। ਮਿਲੀ ਜਾਣਕਾਰੀ ਅਨੁਸਾਰ ਬੇਹੱਦ ਨੇੜੇ ਬੈਠੇ ਹੋਣ ਦੇ ਬਾਵਜੂਦ ਕਾਜੋਲ ਤੇ ਰਾਣੀ ਨੇ ਇੱਕ ਦੂਸਰੇ ਨੂੰ ਨਜ਼ਰ ਅੰਦਾਜ਼ ਕੀਤਾ। ਸ਼ੋਅ ਵਿੱਚ ਅਨੁਸ਼ਕਾ ਸ਼ਰਮਾ ਅਤੇ ਦੀਪਿਕਾ ਪਾਦੁਕੋਣ ਵੀ ਪਹੁੰਚੀਆਂ ਸਨ।
ਪੰਜ ਸਾਲ ਪੁਰਾਣੇ ਇਸ ਰਾਣੀ ਤੇ ਕਾਜੋਲ ਦੀ ਝਲਕ ਕਰਣ ਜੌਹਰ ਦੇ ਚੈਟ ਸ਼ੋਅ ਵਿੱਚ ਵੀ ਦਿਸੀ ਸੀ। ਰਾਣੀ ਨੇ ਕਿਹਾ ਸੀ, ‘ਮੈਂ ਕਾਜੋਲ ਤੋਂ ਪੁੱਛਣਾ ਚਾਹਾਂਗੀ ਕਿ ਉਹ ਮੈਨੂੰ ਓਨਾ ਪਸੰਦ ਕਿਉਂ ਨਹੀਂ ਕਰਦੀ, ਜਿੰਨਾ ਮੈਂ ਉਸ ਨੂੰ ਕਰਦੀ ਹਾਂ।’ ਦੱਸਿਆ ਜਾਂਦਾ ਹੈ ਕਿ ਦੋਵਾਂ ਦਾ ਵਿਵਾਦ ਪੰਜ ਸਾਲ ਪਹਿਲਾਂ 2012 ਵਿੱਚ ਸ਼ੁਰੂ ਹੋਇਆ ਸੀ, ਜਦ ਅਜੈ ਦੇਵਗਨ ਦੀ ਇਸ ਫਿਲਮ ‘ਸਨ ਆਫ ਸਰਦਾਰ’ ਅਤੇ ਆਦਿੱਤਯ ਚੋਪੜਾ (ਰਾਣੀ ਮੁਖਰਜੀ ਦੇ ਪਤੀ) ਦੇ ਪ੍ਰੋਡਕਸ਼ਨ ਦੀ ਫਿਲਮ ‘ਜਬ ਤਕ ਹੈ ਜਾਨ’ ਦਾ ਕਲੈਸ਼ ਹੋਇਆ ਸੀ। ਇਸ ਦੇ ਬਾਅਦ ਦੋਵਾਂ ਦੇ ਵਿੱਚ ਤਣਾਅ ਵਧਦਾ ਹੀ ਗਿਆ।