ਰਾਜ ਕਪੂਰ ਦੀ ਬਾਇਓਪਿਕ ਕਰਨਾ ਚਾਹੁੰਦੇ ਹਨ ਆਮਿਰ

aamir khan
ਬਾਲੀਵੁੱਡ ਦੇ ਮਿਸਟਰ ਪ੍ਰਫੈਕਨਿਸ਼ਟ ਆਮਿਰ ਖਾਨ ਸ਼ੋ ਮੈਨ ਰਾਜ ਕਪੂਰ ਦੀ ਬਾਇਓਪਿਕ ਵਿੱਚ ਵੀ ਕੰਮ ਕਰਨਾ ਚਾਹੁੰਦੇ ਹਨ। ਆਮਿਰ ਖਾਨ ਨੂੰ ਫਿਲਮ ਇੰਡਸਟਰੀ ਵਿੱਚ ਆਏ ਹੋਏ ਤਿੰਨ ਦਹਾਕੇ ਹੋ ਗਏ ਹਨ। ਬਾਲੀਵੁੱਡ ਵਿੱਚ ਇਨ੍ਹੀਂ ਦਿਨੀਂ ਬਾਇਓਪਿਕ ਫਿਲਮਾਂ ਦੇ ਨਿਰਮਾਣ ਦਾ ਰੁਝਾਨ ਜ਼ੋਰਾਂ ‘ਤੇ ਹੈ।
ਆਮਿਰ ਖਾਨ ਤੋਂ ਜਦ ਪੁੱਛਿਆ ਗਿਆ ਕਿ ਉਹ ਕਿਸ ਸ਼ਖਸੀਅਤ ਦੀ ਬਾਇਓਪਿਕ ਦਾ ਹਿੱਸਾ ਬਣਨਾ ਚਾਹੁਣਗੇ ਤਾਂ ਉਨ੍ਹਾਂ ਨੇ ਕਿਹਾ, ਰਾਜ ਕਪੂਰ। ਉਨ੍ਹਾਂ ਦੀ ਬਾਇਓਪਿਕ ਦੇਖਣ ਅਤੇ ਕਰਨ ਦੀ ਮੇਰੀ ਇੱਛਾ ਹੈ, ਕਿਉਂਕਿ ਉਨ੍ਹਾਂ ਦੀ ਜਰਨੀ ਪੂਰੀ ਤਰ੍ਹਾਂ ਨਾਲ ਰੌਚਕ ਵੀ ਹੈ ਅਤੇ ਕਾਫੀ ਪ੍ਰੇਰਨਾ ਦਾਇਕ ਵੀ। ਮੈਂ ਉਨ੍ਹਾਂ ਦੀ ਕਹਾਣੀ ਜ਼ਰੂਰ ਇੱਕ ਵਾਰ ਦੇਖਣਾ ਚਾਹਾਂਗਾ। ਅੱਜ ਦੇ ਦੌਰ ਵਿੱਚ ਜਿੱਥੇ ਕਈ ਅਭਿਨੇਤਾ ਆਪਣੀ ਆਟੋਗਰਾਫੀ ਲਿਖਣਾ ਚਾਹੁੰਦੇ ਹਨ, ਇਸ ਬਾਰੇ ਪੁੱਛੇ ਜਾਣ ‘ਤੇ ਆਮਿਰ ਨੇ ਕਿਹਾ ਕਿ ਹਾਂ, ਬਿਲਕੁਲ ਮੈਂ ਜ਼ਰੂਰ ਲਿਖਣਾ ਚਾਹਾਂਗਾ। ਮੈਂ ਕਾਫੀ ਪਸੰਦ ਕਰਦਾ ਹਾਂ ਇਸ ਨੂੰ ਲਿਖਣਾ।