ਰਾਜੀਵ ਚੌਕ ਮੈਟਰੋ ਸਟੇਸ਼ਨ ਦੀ ਸਕਰੀਨ ਉੱਤੇ ਅਸ਼ਲੀਲ ਕਲਿਪ ਦਾ ਵੀਡੀਓ ਵਾਇਰਲ

rajiv chowk metro station
ਨਵੀਂ ਦਿੱਲੀ, 16 ਅਪ੍ਰੈਲ (ਪੋਸਟ ਬਿਊਰੋ)- ਇੰਟਰਨੈਟ ਉੱਤੇ ਇੱਕ ਅਜਿਹਾ ਵੀਡੀਓ ਚੱਲ ਰਿਹਾ ਹੈ, ਜਿਸ ਵਿੱਚ ਸ਼ਹਿਰ ਦੇ ਬੇਹੱਦ ਭੀੜ ਵਾਲੇ ਰਾਜੀਵ ਚੌਕ ਮੈਟਰੋ ਸਟੇਸ਼ਨ ਦੀ ਵੱਡੀ ਐੱਲ ਈ ਡੀ ਸਕਰੀਨ ‘ਤੇ ਅਸ਼ਲੀਲ ਕਲਿਪ ਚੱਲਦੀ ਦਿਖਾਈ ਦੇ ਰਹੀ ਹੈ। ਡੀ ਐਮ ਆਰ ਸੀ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ।
30 ਸੈਕਿੰਡ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਚੱਲ ਰਿਹਾ ਹੈ। ਇਸ ਵੀਡੀਓ ਵਿੱਚ ਇਹ ਕਲਿਪ ਉਪਰੋਕਤ ਚੌਕ ਸਟੇਸ਼ਨ ਦੀ ਇੱਕ ਕਾਫੀ ਵੱਡੀ ਵੀਡੀਓ ਵਾਲ ਦੀ ਸਕਰੀਨ ‘ਤੇ ਚੱਲਦੀ ਦਿੱਸ ਰਹੀ ਹੈ। ਇਹ ਵੀਡੀਓ ਵਾਲ 12 ਐੱਲ ਈ ਡੀ ਸਕਰੀਨਾਂ ਨੂੰ ਮਿਲਾ ਕੇ ਬਣੀ ਹੈ। ਕੁਝ ਮੁਸਾਫਰ ਇਸ ਦੇ ਅੱਗੋਂ ਲੰਘਦੇ ਨਜ਼ਰ ਆ ਰਹੇ ਹਨ। ਕੁਝ ਆਪਣੇ ਮੋਬਾਈਲ ਫੋਨਾਂ ‘ਤੇ ਇਸ ਨੂੰ ਰਿਕਾਰਡਿੰਗ ਕਰਦੇ ਦਿਸ ਰਹੇ ਹਨ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ ਐੱਮ ਆਰ ਸੀ) ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿੱਲੀ ਪੁਲਸ ਨੇ ਕਿਹਾ ਕਿ ਉਸ ਨੂੰ ਅਜੇ ਤੱਕ ਇਸ ਦੀ ਕੋਈ ਸ਼ਿਕਾਇਤ ਨਹੀਂ ਮਿਲੀ। ਡੀ ਐੱਮ ਆਰ ਸੀ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਇਸ ਕਲਿਪ ਦੀ ਕੋਈ ਜਾਣਕਾਰੀ ਨਹੀਂ, ਐੱਲ ਈ ਡੀ ਸਕਰੀਨ ਸ਼ੁਰੂ ਕਰਨ ਅਤੇ ਇਸ ਦਾ ਪ੍ਰੀਖਣ ਦੇ ਕੰਮ ਨਿੱਜੀ ਠੇਕੇਦਾਰ ਦੇ ਹੱਥ ਹੈ। ਅਜੇ ਇਸ ਦਾ ਕੰਮ ਪੂਰਾ ਨਹੀਂ ਹੋਇਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਠੇਕੇਦਾਰ ਵੱਲੋਂ ਸਕਰੀਨ ਦੇ ਪ੍ਰੀਖਣ ਤੇ ਸ਼ੁਰੂਆਤ ਕਰਨ ਤੇ ਇਸ ਦੀ ਪ੍ਰਕਿਰਿਆ ਦੀ ਪੂਰੀ ਜਾਂਚ ਕਰਾਂਗੇ ਅਤੇ ਪਤਾ ਲਗਾਵਾਂਗੇ ਕਿ ਇਹ ਕਲਿਪ ਕਿਵੇਂ ਚਲਾਈ ਗਈ ਸੀ।