ਰਾਖੀ ਸਾਵੰਤ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਫਿਰ ਜਾਰੀ

rakhi sawant
ਲੁਧਿਆਣਾ, 11 ਮਈ, (ਪੋਸਟ ਬਿਊਰੋ)- ਭਗਵਾਨ ਵਾਲਮੀਕਿ ਦੇ ਖ਼ਲਾਫ਼ ਇਤਰਾਜ਼ ਯੋਗ ਟਿੱਪਣੀਆਂ ਕਰਨ ਦੇ ਦੋਸ਼ ਦਾ ਸਾਹਮਣਾ ਕਰ ਰਹੀ ਅਦਾਕਾਰਾ ਰਾਖੀ ਸਾਵੰਤ ਦੇ ਖ਼ਿਲਾਫ਼ ਅਦਾਲਤ ਨੇ ਫਿਰ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਦੇ ਹੋਏ 2 ਜੂਨ ਤੱਕ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਇਸ ਕੇਸ ਵਿਚ ਐਡਵੋਕੇਟ ਨਰਿੰਦਰ ਆਦੀਆ ਨੇ ਰਾਖੀ ਸਾਵੰਤ ਦੇ ਖ਼ਿਲਾਫ਼ ਅਦਾਲਤ ਵਿਚ ਕੇਸ ਕੀਤਾ ਸੀ। ਅਦਾਲਤ ਵਿਚ ਪੇਸ਼ ਨਾ ਹੋਣ ਉੱਤੇ ਰਾਖੀ ਸਾਵੰਤ ਦੇ ਪਹਿਲੇ ਜ਼ਮਾਨਤ ਵਾਰੰਟ ਜਾਰੀ ਕੀਤੇ ਗਏ ਸਨ, ਪਰ ਹੁਣ ਜਦੋਂ ਰਾਖੀ ਫਿਰ ਵੀ ਅਦਾਲਤ ਵਿਚ ਪੇਸ਼ ਨਾ ਹੋਈ ਤਾਂ ਅਦਾਲਤ ਵੱਲੋਂ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਸਨ ਲੁਧਿਆਣਾ ਪੁਲਿਸ ਦੀ ਇਕ ਟੀਮ ਰਾਖੀ ਨੂੰ ਗ੍ਰਿਫ਼ਤਾਰ ਕਰਨ ਲਈ ਮੁੰਬਈ ਵੀ ਗਈ, ਪਰ ਰਾਖੀ ਹੱਥ ਨਹੀਂ ਲੱਗੀ। ਬਾਅਦ ਵਿਚ ਰਾਖੀ ਵੱਲੋਂ ਅਦਾਲਤ ਵਿਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਿੱਤੀ ਗਈ, ਪਰ ਫੈਸਲੇ ਤੋਂ ਪਹਿਲਾਂ ਰਾਖੀ ਦੇ ਵਕੀਲਾਂ ਨੇ ਜ਼ਮਾਨਤ ਦੀ ਅਰਜ਼ੀ ਵਾਪਸ ਲੈ ਲਈ। ਅੱਜ ਸੁਣਵਾਈ ਦੌਰਾਨ ਜੱਜ ਵਿਸ਼ਵ ਗੁਪਤਾ ਨੇ ਰਾਖੀ ਦੇ ਨਵੇਂ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ 2 ਜੂਨ ਤੱਕ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।