ਰਣਵੀਰ ਨੇ ਰਜ਼ਾ ਮੁਰਾਦ ਤੋਂ 24 ਥੱਪੜ ਖਾਧੇ

ranvir singh
‘ਪਦਮਾਵਤੀ’ ਫਿਲਮ ਦੀ ਸ਼ੂਟਿੰਗ ਦੌਰਾਨ ਇੱਕ ਸੀਨ ਵਿੱਚ ਰਜ਼ਾ ਮੁਰਾਦ ਨੇ ਰਣਵੀਰ ਸਿੰਘ ਨੂੰ ਥੱਪੜ ਮਾਰਨਾ ਸੀ, ਪਰ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੇ ਕਾਰਨ ਰਣਵੀਰ ਨੂੰ ਇੱਕ ਦੀ ਥਾਂ 24 ਥੱਪੜ ਖਾਣੇ ਪਏ। ਵਰਨਣ ਯੋਗ ਹੈ ਕਿ ਭੰਸਾਲੀ ਪ੍ਰਫੈਕਸ਼ਨ ਦੇ ਲਈ ਜਾਣੇ ਜਾਂਦੇ ਹਨ, ਇਸ ਲਈ ਉਨ੍ਹਾਂ ਨੇ ਸੀਨ ਨੂੰ ਚੰਗੀ ਤਰ੍ਹਾਂ ਫਿਲਮਾਉਣ ਦੇ ਲਈ ਕਈ ਰੀਟੇਕ ਕਰਵਾਏ। ਅਜਿਹੇ ਵਿੱਚ ਰਜ਼ਾ ਮੁਰਾਦ ਵਾਰ-ਵਾਰ ਰਣਵੀਰ ਨੂੰ ਥੱਪੜ ਮਾਰਦੇ ਰਹੇ।
24 ਥੱਪੜ ਮਾਰਨ ਪਿੱਛੋਂ ਸੀਨ ਤਾਂ ਓ ਕੇ ਹੋ ਗਿਆ, ਪਰ ਰਣਵੀਰ ਦੀ ਗਲ੍ਹ ਤੋਂ ਲਾਲੀ ਨਹੀਂ ਗਈ। ਰਜ਼ਾ ਮੁਰਾਦ, ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੀ ‘ਪਦਮਾਵਤੀ’ ਨਾਲ ਭੰਸਾਲੀ ਨਾਲ ਹੈਟ ਟਿ੍ਰਕ ਹੋਣ ਜਾ ਰਹੀ ਹੈ। ਇਨ੍ਹਾਂ ਤਿੰਨਾਂ ਨੇ ਭੰਸਾਲੀ ਦੀ ‘ਗੋਲੀਓਂ ਕੀ ਰਾਸਲੀਲਾ-ਰਾਮਲੀਲਾ’ ਅਤੇ ‘ਬਾਜੀਰਾਓ ਮਸਤਾਨੀ’ ਵਿੱਚ ਕੰਮ ਕੀਤਾ ਸੀ। ‘ਪਦਮਾਵਤੀ’ ਵਿੱਚ ਰਜ਼ਾ ਮੁਰਾਦ, ਜਲਾਲੂਦੀਨ ਖਿਲਜ਼ੀ ਦਾ ਕਿਰਦਾਰ ਕਰਨਗੇ ਤੇ ਰਣਵੀਰ ਅਲਾਊਦੀਨ ਖਿਲਜ਼ੀ ਬਣੇ ਹਨ।