ਰਣਵੀਰ ਅਤੇ ਅਰਜਨ ਬਾਜਵਾ ‘ਚ ਹੋਈ ਦੋਸਤੀ

ranvir and arjan bajwa
ਬਾਲੀਵੁੱਡ ਸਟਾਰਾਂ ਵਿੱਚ ਦੋਸਤੀ ਦੇ ਕਿੱਸ ਆਏ ਦਿਨ ਸੁਣਨ ਨੂੰ ਮਿਲਦੇ ਹਨ। ਹੁਣ ਇਹ ਖਬਰ ਮਿਲੀ ਹੈ ਕਿ ਰਣਵੀਰ ਸਿੰਘ ਨੂੰ ਹਾਲ ਹੀ ਵਿੱਚ ਇੱਕ ਨਵਾਂ ਦੋਸਤ ਮਿਲਿਆ ਹੈ। ਹਾਲ ਹੀ ਵਿੱਚ ਇੱਕ ਐਵਾਰਡ ਨਾਈਟ ਦੇ ਦੌਰਾਨ ਰਣਵੀਰ ਅਭਿਨੇਤਾ ਅਰਜਨ ਬਾਜਵਾ ਨੂੰ ਮਿਲੇ ਅਤੇ ਉਥੋਂ ਦੋਵਾਂ ਦੀ ਬਾਂਡਿੰਗ ਕਾਫੀ ਚੰਗੀ ਹੋ ਗਈ। ਦੋਵਾਂ ਨੇ ਇਕੱਠੇ ਕਾਫੀ ਸਮਾਂ ਬਿਤਾਇਆ। ਇਸ ਦੌਰਾਨ ਉਹ ਕਾਫੀ ਮਸਤੀ ਦੇ ਮੂਡ ਵਿੱਚ ਵੀ ਨਜ਼ਰ ਆਏ। ਦੋਵਾਂ ਦੀ ਬਾਂਡਿੰਗ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਦੋਵੇਂ ਬਾਲੀਵੁੱਡ ਦੇ ਨਵੇਂ ਬੀ ਐੱਫ ਐੱਫ (ਬੈਸਟ ਫਰੈਂਡ ਫਾਰਐਵਰ) ਹਨ।
ਦੱਸਣਾ ਬਣਦਾ ਹੈ ਕਿ ਅਰਜਨ ਬਾਜਵਾ ਹਾਲ ਹੀ ਵਿੱਚ ਅਕਸ਼ੈ ਕੁਮਾਰ ਦੀ ਫਿਲਮ ‘ਰੁਸਤਮ’ ਵਿੱਚ ਨਜ਼ਰ ਆਏ ਸਨ, ਜਦ ਕਿ ਰਣਵੀਰ ਸਿੰਘ ਛੇਤੀ ਆਪਣੀ ਨਵੀਂ ਫਿਲਮ ‘ਪਦਮਾਵਤੀ’ ਵਿੱਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਦੀਪਿਕਾ ਪਾਦੁਕੋਣ ਹੈ। ਫਿਲਮ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਹਨ।