ਰਣਦੀਪ ਹੁੱਡਾ ਦੇ ਕਲੀਨ ਸ਼ੇਵ ਹੋਣ ਦੀ ਉਡੀਕ ਕਰ ਰਹੇ ਹਨ ਅਸ਼ਵਨੀ ਚੌਧਰੀ


ਆਮ ਤੌਰ ‘ਤੇ ਜਦ ਕੋਈ ਐਕਟਰ ਬਿਜ਼ੀ ਹੁੰਦਾ ਹੈ ਤਾਂ ਫਿਲਮ ਮੇਕਰਸ ਉਸ ਦੀ ਜਗ੍ਹਾ ਕਿਸੇ ਹੋਰ ਨੂੰ ਕਾਸਟ ਕਰ ਲੈਂਦੇ ਹਨ, ਪਰ ‘ਜੋੜੀ ਬ੍ਰੇਕਰਸ’ ਅਤੇ ‘ਗੁਡ ਬਾਇ ਬੈਡ ਬਾਇ’ ਫੇਮ ਡਾਇਰੈਕਟਰ ਅਸ਼ਵਨੀ ਚੌਧਰੀ ਨਾਲ ਅਜਿਹਾ ਨਹੀਂ ਹੈ। ਉਹ ਆਪਣੀ ਅਗਲੀ ਫਿਲਮ ‘ਫਿਫਟੀ ਫਿਫਟੀ’ ਲਈ ਰਣਦੀਪ ਹੁੱਡਿਾ ਦਾ ਇੰਤਜ਼ਾਰ ਕਰ ਰਹੇ ਹਨ।
ਦਰਅਸਲ ਰਣਦੀਪ ਬੀਤੇ ਦੋ ਸਾਲ ਤੋਂ ਫਿਲਮ ‘ਬੈਟਲ ਆਫ ਸਾਰਾਗੜ੍ਹੀ’ ਦੇ ਲਈ ਬੀਅਰਡ ਲੁਕ ਰੱਖੇ ਹੋਏ ਹਨ। ਉਥੇ ਅਸ਼ਵਨੀ ਦੀ ਫਿਲਮ ਦੇ ਲਈ ਉਨ੍ਹਾਂ ਨੂੰ ਕਲੀਨ ਸ਼ੇਵ ਲੁਕ ਅਪਣਾਉਣੀ ਕਿਉਂਕਿ ਦੋਵੇਂ ਬਹੁਤ ਚੰਗੇ ਦੋਸਤ ਹਨ, ਇਸ ਲਈ ਅਸ਼ਵਨੀ ਰਣਦੀਪ ਦੇ ਲਈ ਇੰਤਜ਼ਾਰ ਕਰ ਰਹੇ ਹਨ। ਅਸ਼ਵਨੀ ਕਹਿੰਦੇ ਹਨ, ‘‘ਰਣਦੀਪ ਮੇਰਾ ਭਰਾ ਹੈ। ਮੈਂ ਉਸ ਦੇ ਇਲਾਵਾ ਇਸ ਫਿਲਮ ਵਿੱਚ ਕਿਸੇ ਹੋਰ ਐਕਟਰ ਨੂੰ ਕਾਸਟ ਨਹੀਂ ਕਰਨਾ ਚਾਹੁੰਦਾ। ਮੈਂ ਇੰਤਜ਼ਾਰ ਕਰ ਰਿਹਾ ਹਾਂ ਕਿ ਉਹ ਜਲਦ ਤੋਂ ਜਲਦ ਆਪਣੀ ਫਿਲਮ ਦੀਸ਼ ੂਟਿੰਗ ਖਤਮ ਕਰ ਕੇ ਕਲੀਨ ਸ਼ੇਵ ਕਰ ਲੈਣ।”