ਰਜਨੀ ਦੀ ‘ਕਾਲਾ’ ਦੇ ਰਾਈਟਸ 75 ਕਰੋੜ ਵਿੱਚ ਵਿਕੇ


ਰਜਨੀਕਾਂਤ ਦੀ ਆਉਣ ਵਾਲੀ ਫਿਲਮ ‘ਕਾਲਾ’ ਦਾ ਪਹਿਲਾ ਗਾਣਾ ‘ਸੇਮਾ ਵੇਹਟੂ’ ਜਲਦੀ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਨਾਲ ਜੁੜੀ ਇੱਕ ਚੰਗੀ ਖਬਰ ਆਈ ਹੈ। ਦਰਅਸਲ ‘ਕਾਲਾ’ ਫਿਲਮ ਦੇ ਸੈਟੇਲਾਈਟ ਰਾਈਟਸ 75 ਕਰੋੜ ਰੁਪਏ ਵਿੱਚ ਵੇਚ ਦਿੱਤੇ ਗਏ ਹਨ। ਇੱਕ ਰਿਪੋਰਟ ਮੁਤਾਬਕ ਕਿਸੇ ਚੈਨਲ ਵੱਲੋੇਂ ਰਜਨੀ ਕਾਂਤ ਦੀ ਫਿਲਮ ਲਈ ਅਦਾ ਕੀਤੀ ਗਈ ਇਹ ਦੂਸਰੀ ਸਭ ਤੋਂ ਵੱਡੀ ਰਕਮ ਹੈ। ਇਸ ਤੋਂ ਪਹਿਲਾਂ ਰਜਨੀ ਕਾਂਤ ਦੀ ਫਿਲਮ ‘2.0’ ਦੇ ਸੈਟੇਲਾਈਟ ਰਾਈਟਸ ਨੂੰ ਇੱਕ ਚੈਨਲ ਨੇ 110 ਕਰੋੜ ਰੁਪਏ ਵਿੱਚ ਖਰੀਦਿਆ ਸੀ, ਹਾਲਾਂਕਿ ਇਹ ਫਿਲਮ ਅਜੇ ਤੱਕ ਰਿਲੀਜ਼ ਨਹੀਂ ਹੋ ਸਕੀ ਹੈ।