ਯੁਵਰਾਜ ਸਿੰਘ ਦੀ ਭਾਰਤੀ ਟੀਮ `ਚ ਵਾਪਸੀ `ਤੇ ਲੱਗਾ ਪ੍ਰਸ਼ਨ ਚਿਨ੍ਹ

cricket-ind-eng_69b5289e-de44-11e6-84f6-f9b2ee092ea6ਨਵੀਂ ਦਿੱਲੀ, 10 ਸਤੰਬਰ (ਪੋਸਟ ਬਿਊਰੋ): ਆਸਟਰੇਲੀਆ ਖਿਲਾਫ ਪਹਿਲੇ ਤਿੰਨ ਵਨਡੇ ਲਈ ਭਾਰਤੀ ਟੀਮ ਦੀ ਚੋਣ ਹੋਈ। ਜਿਸ ‘ਚ ਯੁਵਰਾਜ ਸਿੰਘ ਦੀ ਚੁਣੇ ਜਾਣ ਦੀ ਉਮੀਦ ਵੀ ਖਤਮ ਹੋ ਗਈ। ਹੁਣ ਉਨ੍ਹਾਂ ਦੀ ਭਾਰਤੀ ਟੀਮ ਵਿਚ ਵਾਪਸੀ `ਤੇ ਵੀ ਪ੍ਰਸ਼ਨ ਚਿਨ੍ਹ ਲੱਗ ਚੁੱਕਿਆ ਹੈ। ਹੁਣ ਤਾਂ 36 ਸਾਲ ਦੇ ਯੁਵਰਾਜ ਸਿੰਘ ਦੇਸ਼ ਦੇ ਟਾਪ 74 ਕ੍ਰਿਕਟਰਾਂ ਦੀ ਲਿਸਟ ਵਿਚ ਵੀ ਸ਼ਾਮਲ ਨਹੀਂ ਹਨ। ਆਓ ਜਾਣਦੇ ਹਾਂ, ਉਹ ਕਿਹੜੇ ਪੰਜ ਕਾਰਨ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਯੁਵਰਾਜ ਸਿੰਘ ਦੇ ਕ੍ਰਿਕਟ ਕਰੀਅਰ ਨੂੰ ਝਟਕਾ ਲਗਾ ਹੈ।
ਦੇਸ਼ ਦੇ ਟਾਪ 45 ਖਿਡਾਰੀ ਇਨੀਂ ਦਿਨੀਂ ਦਲੀਪ ਟਰਾਫੀ ਖੇਡਣ ਵਿਚ ਵਿਅਸਤ ਹਨ। ਪਰ ਇਸ ਘਰੇਲੂ ਟੂਰਨਾਮੈਂਟ ਤੋਂ ਯੁਵਰਾਜ ਦਾ ਬਾਹਰ ਰਹਿਣਾ ਉਨ੍ਹਾਂ ਦੇ ਕ੍ਰਿਕਟ ਕਰੀਅਰ ਲਈ ਸ਼ੁਭ ਸੰਕੇਤ ਨਹੀਂ ਹਨ।ਹੋਰ ਤਾਂ ਹੋਰ, ਆਸਟਰੇਲੀਆ ਖਿਲਾਫ ਇਕ ਅਭਿਆਸ ਮੈਚ ਲਈ ਬਣਾਏ ਗਏ ਬੋਰਡ ਪ੍ਰੈਸੀਡੈਂਟ ਇਲੈਵਨ ਵਿਚ ਵੀ ਯੁਵਰਾਜ ਸਿੰਘ ਨੂੰ ਸਥਾਨ ਨਹੀਂ ਦਿੱਤਾ ਗਿਆ ਹੈ। ਰਾਹੁਲ ਤਿਵਾਰੀ ਅਤੇ ਸੰਦੀਪ ਸ਼ਰਮਾ ਵਰਗੇ ਭਾਗਾਂ ਵਾਲੇ ਖਿਡਾਰੀਆਂ ਨੂੰ ਟੀਮ ਵਿਚ ਜਗ੍ਹਾ ਦਿੱਤੀ ਗਈ।
ਸ਼੍ਰੀਲੰਕਾ ਦੌਰੇ ਉੱਤੇ ਵੀ ਯੁਵਰਾਜ ਸਿੰਘ ਨੂੰ ਭਾਰਤੀ ਟੀਮ ਤੋਂ ਬਾਹਰ ਰੱਖਿਆ ਗਿਆ। ਹਾਲਾਂਕਿ ਤਦ ਕੌਮੀ ਚੋਣ ਕਮੇਟੀ ਦੇ ਪ੍ਰਧਾਨ ਐਮ.ਐਸ.ਕੇ. ਪ੍ਰਸਾਦ ਨੇ ਕਿਹਾ ਸੀ ਕਿ ਯੁਵੀ ਦੇ ਲਈ ਭਾਰਤੀ ਟੀਮ ਦੇ ਦਰਵਾਜੇ ਬੰਦ ਨਹੀਂ ਹੋਏ ਹਨ।ਇਸ ਤੋਂ ਪਹਿਲਾਂ ਚੈਂਪੀਅੰਸ ਟਰਾਫੀ (105 ਦੌੜਾਂ) ਅਤੇ ਇਸਦੇ ਬਾਅਦ ਵੈਸਟਇੰਡੀਜ਼ ਦੌਰੇ (57 ਦੌੜਾਂ) ਵਿਚ ਯੁਵਰਾਜ ਫਲਾਪ ਰਹੇ ਸਨ। ਪਿਛਲੀ 7 ਪਾਰੀਆਂ ਵਿਚ ਉਨ੍ਹਾਂ ਨੇ 53,7, 23, 22, 4, 14, 39 ਦੌੜਾਂ ਬਣਾਈਆਂ। ਇਸ ਦੇ ਬਾਅਦ ਤੋਂ ਉਹ ਭਾਰਤੀ ਟੀਮ ਤੋਂ ਬਾਹਰ ਹਨ।ਖਿਡਾਰੀਆਂ ਦੀ ਫਿਟਨੈੱਸ ਭਾਰਤੀ ਟੀਮ ਵਿਚ ਅਹਿਮ ਮੁੱਦਾ ਹੈ। ਅਜਿਹੇ ਵਿਚ ਕਪਤਾਨ ਵਿਰਾਟ ਕੋਹਲੀ ਫਿਟਨੈੱਸ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁਣਗੇ। ਯੁਵੀ ਆਪਣੇ ਪ੍ਰਦਰਸ਼ਨ ਅਤੇ ਫਿਟਨੈੱਸ ਦੋਵਾਂ ਵਿਚ ਪਛੜ ਰਹੇ ਹਨ।