ਯਾਤਰੂ

-ਜਸਵੰਤ ਜ਼ਫਰ

ਅਸਲ ਯਾਤਰੂ ਲਈ
ਬੱਸ ਪੈਰ ਬਥੇਰੇ, ਦੂਰ ਦੇ ਘੇਰੇ
ਮਿਲਦੇ ਜਾ ਲੋਕਾਂ, ਜਗਾਉਂਦੇ ਜੋਤਾਂ
ਦੋਮੇਲ ਤੱਕ ਨਦਰਾਂ, ਹਾਲੇ ਤਕ ਕਦਰਾਂ

ਸਦਾ ਲਈ ਜਿਉਂਦੇ
ਧਰਤੀ ਉਨ੍ਹਾਂ ਨੂੰ
ਯਾਦ ਹੈ ਕਰਦੀ, ਲੰਮੇ ਸਾਹ ਭਰਦੀ
ਹੋ ਕੇ ਵੈਰਾਗਣ, ਜਿਵੇਂ ਕੋਈ ਰਾਗਣ

ਪਿਆਰ ਵਿੱਚ ਗਾਵੇ, ਪੇਸ਼ ਨਾ ਜਾਵੇ
ਤੇ ਕਹਿੰਦੀ ਸਦਕੇ

ਅਸੀਂ ਬਣੇ ਯਾਤਰੂ
ਨਾ ਭਾਵੇਂ ਕੋਲ ਗੱਡੀਆਂ, ਸਪੀਡੀ ਛੱਡੀਆਂ
ਘਸਣ ਲੱਖ ਟਾਇਰ, ਫੈਲਾਈਏ ਜ਼ਹਿਰ
ਤੇਲ ਖੂਹ ਮੁੱਕਣੇ, ਧਰਤ ਪਈ ਸੁੱਕਣੇ