ਯਸ਼ਰਾਜ ਦੀ ਫਿਲਮ ਵਿੱਚ ਸੰਜੇ ਦੱਤ-ਰਣਬੀਰ ਕਪੂਰ ਇੱਕਠੇ


ਅਭਿਨੇਤਾ ਰਣਬੀਰ ਕਪੂਰ ਇਨ੍ਹੀਂ ਦਿਨੀਂ ਸੰਜੇ ਦੱਤ ਦੀ ਜ਼ਿੰਦਗੀ ‘ਤੇ ਰਾਜ ਕੁਮਾਰ ਹਿਰਾਨੀ ਦੇ ਨਿਰਦੇਸ਼ਨ ਵਿੱਚ ਬਣ ਰਹੀ ਬਾਇਓਪਿਕ ਫਿਲਮ ਵਿੱਚ ਕੰਮ ਕਰ ਰਹੇ ਹਨ, ਜੋ ਅਜੇ ਤੱਕ ਐਲਾਨੇ ਸ਼ਡਿਊਲ ਦੇ ਅਨੁਸਾਰ ਅਗਲੀ 29 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਵਿੱਚ ਸੰਜੇ ਦੱਤ ਮਹਿਮਾਨ ਦੇ ਤੌਰ ‘ਤੇ ਪਰਦੇ ‘ਤੇ ਨਜ਼ਰ ਆਉਣਗੇ। ਸੰਜੇ ਦੱਤ ਤੇ ਰਣਬੀਰ ਕਪੂਰ ਬਾਰੇ ਹੁਣ ਇੱਕ ਨਵੀਂ ਫਿਲਮ ਦਾ ਐਲਾਨ ਹੋਇਆ ਹੈ, ਜੋ ਯਸ਼ਰਾਜ ਦੇ ਬੈਨਰ ਹੇਠ ਬਣੇਗੀ ਅਤੇ ਕਰਣ ਮਲਹੋਤਰਾ ਇਸਦਾ ਨਿਰਦੇਸ਼ਨ ਕਰਨਗੇ। ਵਾਣੀ ਕਪੂਰ ਇਸ ਫਿਲਮ ਵਿੱਚ ਰਣਬੀਰ ਕਪੂਰ ਦੇ ਆਪੋਜ਼ਿਟ ਹੋਵੇਗੀ।
ਇਸ ਪ੍ਰੋਜੈਕਟ ਵਿੱਚ ਕਈ ਗੱਲਰਾਂ ਪਹਿਲੀ ਵਾਰ ਹੋ ਰਹੀਆਂ ਹਨ। ਸੰਜੇ ਦੱਤ ਅਤੇ ਰਣਬੀਰ ਕਪੂਰ ਪਹਿਲੀ ਵਾਰ ਇਕੱਠੇ ਕੰਮ ਕਰਨਗੇ। ਇਹ ਦੋਵੇਂ ਕਈ ਸਾਲ ਪਹਿਲਾਂ ਇੱਕ ਕਮਰਸ਼ਲ ਐਡ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਯਸ਼ਰਾਜ ਬੈਨਰ ਵਿੱਚ ਪਹਿਲੀ ਵਾਰ ਸੰਜੇ ਦੱਤ ਦੀ ਐਂਟਰੀ ਹੋਵੇਗੀ। ਵਾਣੀ ਕਪੂਰ ਪਹਿਲੀ ਵਾਰ ਇਨ੍ਹਾਂ ਦੋਵਾਂ ਦੇ ਨਾਲ ਕੰਮ ਕਰੇਗੀ। ਵਾਣੀ ਕਪੂਰ ਇਸ ਫਿਲਮ ਦੇ ਇਲਾਵਾ ਯਸ਼ਰਾਜ ਦੀ ਇੱਕ ਹੋਰ ਫਿਲਮ ਵਿੱਚ ਵੀ ਕੰਮ ਕਰ ਰਹੀ ਹੈ, ਜਿਸ ਵਿੱਚ ਮੁੱਖ ਭੂਮਿਕਾਵਾਂ ਵਿੱਚ ਰਿਤਿਕ ਰੋਸ਼ਨ ਅਤੇ ਟਾਈਗਰ ਸ਼ਰਾਫ ਕੰਮ ਕਰਨਗੇ। ਇਹ ਫਿਲਮ ਇਸ ਸਾਲ ਦੇ ਅਖੀਰ ਤੱਕ ਫਲੋਰ ‘ਤੇ ਜਾਏਗੀ।