‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਿੱਚ ਸੋਨਾਕਸ਼ੀ ਸਪੈਸ਼ਲ ਗਾਣਾ ਕਰੇਗੀ


ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਿੱਚ ਸਪੈਸ਼ਲ ਗਾਣਾ ਕਰਦੀ ਦਿੱਸੇਗੀ। ਸਾਲ 2007 ਵਿੱਚ ਪ੍ਰਦਰਸ਼ਿਤ ਸੁਪਰ ਹਿੱਟ ਫਿਲਮ ‘ਯਮਲਾ ਪਗਲਾ ਦੀਵਾਨਾ’ ਦੇ ਤੀਸਰੇ ਸੀਕਵਲ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਿੱਚ ਇੱਕ ਵਿਸ਼ੇਸ਼ ਗੀਤ ‘ਤੇ ਸੋਨਾਕਸ਼ੀ ਸਿਨਹਾ ਥਿਰਕਦੀ ਨਜ਼ਰ ਆਏਗੀ। ਧਰਮਿੰਦਰ, ਸੰਨੀ ਦਿਓਲ ਤੇ ਬੌਬੀ ਦਿਓਲ ਦੀ ਇਸ ਫਿਲਮ ਦੇ ਇੱਕ ਗੀਤ ‘ਚ ਆਪਣੇ ਡਾਂਸ ਮੂਵਜ਼ ਨਾਲ ਸੋਨਾਕਸ਼ੀ ਸਾਰਿਆਂ ਨੂੰ ਦੀਵਾਨਾ ਬਣਾਏਗੀ। ਸੋਨਾਕਸ਼ੀ ਨੇ ਕਿਹਾ, ‘‘ਮੈਂ ਇੱਕ ਵਿਸ਼ੇਸ਼ ਗੀਤ ‘ਚ ਦਿਖਾਈ ਦੇ ਰਹੀ ਹਾਂ। ਸਲਮਾਨ ਖਾਨ, ਰੇਖਾ, ਧਰਮਿੰਦਰ ਅਤੇ ਮੈਂ ਵੀ। ਇਨ੍ਹਾਂ ਤਜਰਬੇਕਾਰ ਕਲਾਕਾਰਾਂ ਨਾਲ ਸ਼ੂਟਿੰਗ ਕਰਨਾ ਸਨਮਾਨ ਵਾਲੀ ਗੱਲ ਹੈ। ਉਨ੍ਹਾਂ ਨਾਲ ਸਟੇਜ ਸ਼ੇਅਰ ਕਰਨਾ ਮੇਰੇ ਲੇਈ ਵੱਡੀ ਗੱਲ ਹੈ ਅਤੇ ਮੈਂ ਇਸ ਗੀਤ ਲਈ ਉਤਸ਼ਾਹਤ ਹਾਂ।”