ਮੱਕੜੀ ਦੇ ਕੱਟਣ ਕਾਰਨ ਆਦਮੀ ਦੀਆਂ ਲੱਤਾਂ ਕੱਟਣੀਆਂ ਪਈਆਂ

spider bite 2 spider bite
ਮੈਲਬਰਨ, 6 ਅਪ੍ਰੈਲ (ਪੋਸਟ ਬਿਊਰੋ)- ਮੱਕੜੀ ਦੇ ਕੱਟੇ ਜਾਣ ਨਾਲ ਇਕ ਵਿਅਕਤੀ ਦੀਆਂ ਦੋਵੇਂ ਲੱਤਾਂ ਕੱਟਣੀਆਂ ਪੈ ਗਈਆਂ। ਫਿਲਪਾਈਨ ਦਾ ਆਦਮੀ ਇਥੇ ਆਪਣੇ ਭੈਣਾਂ ਭਰਾਵਾਂ ਨੂੰ ਮਿਲਣ ਆਇਆ ਸੀ ਅਤੇ ਮੱਕੜੀ ਵੱਲੋਂ ਕੱਟੇ ਜਾਣ ਪਿੱਛੋਂ ਉਸ ਦੀ ਹਾਲਤ ਨਾਜ਼ੁਕ ਬਣਨ ਉੱਤੇ ਹਸਪਤਾਲ ‘ਚ ਉਸ ਦੀਆਂ ਲੱਤਾਂ ਵੱਢਣੀਆਂ ਪਈ। ਹੋ ਸਕਦੈ ਹੈ ਕਿ ਬਾਹਾਂ ਵੀ, ਜੋ ਬੁਰੀ ਤਰ੍ਹਾਂ ਜ਼ਹਿਰ ਨਾਲ ਪ੍ਰਭਾਵਿਤ ਹਨ, ਕੱਟਣੀਆਂ ਪੈ ਸਕਦੀਆਂ ਹਨ।
ਹੋਰਸ਼ਾਮ ਹਸਪਤਾਲ ਤੋਂ ਇਸ ਆਦਮੀ ਨੂੰ ਹਵਾਈ ਐਂਬੂਲੈਂਸ ਰਾਹੀਂ ਐਲਫਰੈਂਡ ਹਸਪਤਾਲ ਮੈਲਬਰਨ ਭੇਜ ਦਿੱਤਾ ਗਿਆ ਹੈ। ਚਿੱਟੇ ਰੰਗ ਦੀ ਪੂਛ ਵਾਲੀ ਖਤਰਨਾਕ ਮੱਕੜੀ ਨੇ ਇਸ ਵਿਅਕਤੀ ਨੂੰ ਡੰਗ ਮਾਰਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਲਾਲ ਪਿੱਛੇ ਵਾਲੀ ਮੱਕੜੀ ਖਤਰਨਾਕ ਹੈ, ਪਰ ਇਹ ਚਿੱਟੇ ਰੰਗ ਦੀ ਪੂਛ ਵਾਲੀ ਮੱਕੜੀ ਵੀ ਓਨੀ ਹੀ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਲੋਕ ਕੱਪੜੇ ਆਦਿ ਪਾਉਂਦੇ ਸਮੇਂ ਹਮੇਸ਼ਾ ਹੀ ਝਾੜ ਕੇ ਪਾਉਣ।