ਮੰਤਰੀ ਜੌਨ ਡੁਕਲੋ ਦਾ ਬੱਜਟ ਮਸ਼ਵਰੇ ਲਈ ਬਰੈਂਪਟਨ ਦੌਰਾ ਸਫ਼ਲ ਰਿਹਾ- ਕਮਲ ਖੈਹਰਾ

Fullscreen capture 3202017 65102 AMਬਰੈਂਪਟਨ: ਬੀਤੇ ਦਿਨੀਂ ਉਂਟੇਰੀਓ, ਪਰਿਵਾਰਾਂ, ਬੱਚਿਆਂ ਅਤੇ ਸਮਾਜਿਕ ਵਿਕਾਸ ਬਾਰੇ ਮੰਤਰੀ ਜੌਨ ਈਵਾ ਡੁਕਲੋ ਵੱਲੋਂਅਗਲੇ ਹਫ਼ਤੇ ਪੇਸ਼ ਕੀਤੇ ਜਾਣ ਵਾਲੇ ਬੱਜਟ ਬਾਰੇ ਮਸ਼ਵਰਾ ਕਰਨਲ ਲਈ ਕੀਤੇ ਬਰੈਂਪਟਨ ਦੇ ਦੌਰੇ ਉੱਤੇ ਐਮ ਪੀ ਕਮਲ ਖੈਹਰਾ ਨੇ ਤੱਸਲੀ ਦਾ ਪ੍ਰਗਟਾਵਾ ਕੀਤਾ ਹੈ। ਬਰੈਂਪਟਨ ਵੈਸਟ ਤੋਂ ਐਮ ਪੀ ਬੀਬੀ ਖੈਹਰਾ ਜੋ ਕਿ ਨੈਸ਼ਨਲ ਰੈਵੇਨਿਊ ਮੰਤਰੀ ਦੀ ਪਾਰਲੀਮਾਨੀ ਸਕੱਤਰ ਵੀ ਹਨ, ਨੇ ਕਿਹਾ ਕਿ ਇੱਕ ਮਜ਼ਬੂਤ ਅਤੇ ਲਚਕਦਾਰ ਮੱਧ ਵਰਗ ਪੈਦਾ ਕਰਨ ਲਈ ਸਾਡੀ ਸਰਕਾਰ ਕੋਲ ਇੱਕ ਸਪੱਸ਼ਟ ਦੂਰਅੰਦੇਸ਼ੀ ਮੌਜੂਦ ਹੈ। ਇਹ ਮੁੱਦਾ 2017 ਦੇ ਬੱਜਟ ਵਿੱਚ ਉੱਭਰਿਆ ਹੋਇਆ ਵਿਖਾਈ ਦੇਵੇਗਾ।”

ਬੱਜਟ ਸਬੰਧੀ ਬਰੈਂਪਟਨ ਦੀ ਫੋਰ ਸਕੁਐਰ ਲਾਇਬਰੇਰੀ ਵਿਖੇ ਆਯੋਜਿਤ ਮਸ਼ਵਰੇ ਦੌਰਾਨ ਮੰਤਰੀ ਡੁਕਲੋ ਨਾਲਬਰੈਂਪਟਨ ਦੇ ਮੈਂਬਰ ਪਾਰਲੀਮੈਂਟ (ਬੀਬੀ ਕਮਲ ਖੈਹਰਾ, ਬਰੈਂਪਟਨ ਵੈਸਟ), ਬੀਬੀ ਸੋਨੀਆ ਸਿੱਧੂ (ਬਰੈਂਪਟਨ ਸਾਊਥ), ਬੀਬੀ ਰੂਬੀ ਸਹੋਤਾ (ਬਰੈਂਪਟਨ ਨੌਰਥ), ਰਾਜ ਗਰੇਵਾਲ (ਬਰੈਂਪਟਨ ਈਸਟ), ਅਤੇ ਰਾਮੇਸ਼ਵਰ ਸੰਘਾ (ਬਰੈਂਪਟਨ ਸੈਂਟਰ) ਅਤੇ ਕਈ ਮੀਡੀਆਕਾਰਾਂ ਮੌਜੂਦ ਸਨ।

ਮੰਤਰੀ ਡੁਕਲੋ ਨੇ ਅਗਲੇ ਹਫ਼ਤੇ ਪੇਸ਼ ਕੀਤੇ ਜਾਣ ਵਾਲੇ ਬਜੱਟ ਦੀਆਂ ਬੁਨਿਆਦੀ ਖੂਬੀਆਂ ਉੱਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਮੱਧ ਵਰਗ ਦੇ ਲੋਕਾਂ ਨੂੰ ਮਜ਼ਬੂਤ ਕਰਨਾ ਸਰਕਾਰ ਦੀ ਸੱਭ ਤੋਂ ਉੱਚੀ ਪਹਿਲ ਹੈ। ਮੰਤਰੀ ਅਨੁਸਾਰ ਜੇਕਰ 2016 ਦੇ ਬੱਜਟ ਉੱਤੇ ਝਾਤੀ ਮਾਰ ਕੇ ਵੇਖੀਏ ਤਾਂ ਕੈਨੇਡਾ ਚਾਈਲਡ ਬੈਨੇਫਿਟ ਦੁਆਰਾ ਮੱਧ ਵਰਗੀ ਕੈਨੇਡੀਅਨਾਂ ਦੀਆਂ ਜੇਬਾਂ ਵਿੱਚ ਵਧੇਰੇ ਪੈਸੇ ਪਾਏ ਗਏ ਹਨ ਅਤੇ ਮੁਲਕ ਦੀ ਆਰਥਕਤਾ ਨੂੰ ਹੁਲਾਰਾ ਮਿਲਿਆ ਹੈ।

ਆਉਣ ਵਾਲੇ ਬੱਜਟ ਬਾਰੇ ਗੱਲਬਾਤ ਕਰਦੇ ਹੋਏ ਮੰਤਰੀ ਡੁਕਲੋ ਨੇ ਕਿਹਾ ਕਿ ਸੱਕਿਲਡ ਟਰੇਡਾਂ ਵਿੱਚ ਨਿਵੇਸ਼ ਕਰਨਾ ਅਤੇ ਨਵੀਆਂ ਕਾਢਾਂ ਉੱਤੇ ਜ਼ੋਰ ਦੇਣਾ ਭੱਵਿਖ ਵਿੱਚ ਸਰਕਾਰ ਦੀਆਂ ਤਰਜੀਹਾਂ ਹੋਣਗੀਆਂ। ਉਹਨਾਂ ਇਹ ਵੀ ਕਿਹਾ ਕਿ ਬੁਨਿਆਦੀ ਢਾਂਚੇ ਦੇ ਫੰਡਾਂ ਦੇ ਦੂਜੇ ਪੜਾਅ ਨੂੰ ਪ੍ਰੀਭਾਸ਼ਤ ਕਰਨ ਦੀ ਉਮੀਦ ਹੈ ਅਤੇ ਸਰਕਾਰ ਗਰੀਨ, ਸੋਸ਼ਲ ਅਤੇ ਪਬਲਿਕ ਟਰਾਂਜਿ਼ਟ ਢਾਂਚੇ ਵਿੱਚ ਇਤਿਹਾਸਕ ਨਿਵੇਸ਼ ਕਰਨ ਲਈ ਵੱਚਨਬੱਧ ਹੈ।