ਮੌਤ ਤੋਂ ਕੇਹਾ ਡਰੀਣਾ

-ਕੰਵਰਜੀਤ ਭੱਠਲ

ਚੜ੍ਹਦੇ ਸੂਰਜ ਜ਼ਹਿਰ ਪੀਣਾ।
ਅੜਿਆ, ਸਾਡਾ ਵੀ ਕਾਹਦਾ ਜੀਣਾ।

ਸੈਆਂ ਮਾਰੂਥਲ ਅਸਾਂ ਲੰਘੇ।
ਸਾਨੂੰ ਗਮ ਲੱਗਦੇ ਨੇ ਚੰਗੇ।
ਅਸਾਂ ਨਾ ਕਦੀ ਹਸੀਣਾ..।

ਜ਼ਿੰਦਗੀ ਤੋਂ ਨਾਤਾ ਟੁੱਟੀ ਜਾਵੇ।
ਅੰਦਰੋਂ ਹੀ ਕੋਈ ਲੁੱਟੀ ਜਾਵੇ।
ਹਰ ਪਲ ਪਵੇ ਮਰੀਣਾ..।

ਗਮ ਦੀ ਰਾਤ ਵਧਦੀ ਜਾਵੇ।
ਖੁਸ਼ੀ ਕਿਧਰੇ ਨਜ਼ਰ ਨਾ ਆਵੇ।
ਮੌਤ ਤੋਂ ਕੇਹਾ ਡਰੀਣਾ..।

ਦਰਦਾਂ ਦੀ ਆਵਾਜ਼ ਨਾ ਆਵੇ।
ਹਿਜਰ ਜਿਗਰ ਨੂੰ ਖਾਈ ਜਾਵੇ।
ਹਰ ਪਲ ਪੈਂਦਾ ਸੀਣਾ।

ਚੜ੍ਹਦੇ ਸੂਰਜ ਜ਼ਹਿਰ ਪੀਣਾ।
ਅੜਿਆ, ਸਾਡਾ ਵੀ ਕਾਹਦਾ ਜੀਣਾ।