ਮੌਕਾ ਮਿਲਿਆ ਤਾਂ ਫਿਰ ਬਣਾਵਾਂਗਾ ‘ਅਸ਼ੋਕਾ’ : ਸ਼ਾਹਰੁਖ ਖਾਨ


ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਜਦ ਸ਼ਾਹਰੁਖ ਖਾਨ ਤੋਂ ਉਨ੍ਹਾਂ ਦੇ ਫਿਊਚਰ ਪਲਾਨ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ‘‘ਅਗਲੇ ਦੋ ਸਾਲ ਵਿੱਚ ਅਸੀਂ ਲਗਭਗ ਨੌਂ ਫਿਲਮਾਂ ਪ੍ਰੋਡਿਊਸ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਾਰੀਆਂ ਫਿਲਮਾਂ ਵਿੱਚ ਐਕਟਿੰਗ ਨਹੀਂ ਕਰ ਸਕਾਂਗਾ, ਪਰ ਇਨ੍ਹਾਂ ਦੇ ਜ਼ਰੀਏ ਅਸੀਂ ਹਮੇਸ਼ਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਾਡੀਆਂ ਫਿਲਮਾਂ ਚੰਗਾ ਬਿਜ਼ਨਸ ਕਰ ਰਹੀਆਂ ਹਨ, ਹੋ ਸਕਦਾ ਹੈ ਕਿ ਕੱਲ੍ਹ ਨਾ ਕਰ ਸਕਣ, ਪਰ ਇੰਨਾ ਤੇਅ ਹੈ ਕਿ ਅਸੀਂ ਕੋਸ਼ਿਸ਼ ਕਰਨਾ ਨਹੀਂ ਛੱਡਾਂਗੇ।”
ਸ਼ਾਹਰੁਖ ਨੇ ਅੱਗੇ ਦੱਸਿਆ, ‘‘ਮੈਂ ਆਪਣੀ ਫਿਲਮ ‘ਅਸ਼ੋਕਾ’ ਨੂੰ ਖੂਬ ਇੰਜੂਆਏ ਕੀਤਾ ਸੀ। ਮੈਨੂੰ ਮੌਕਾ ਮਿਲਿਆ ਤਾਂ ਮੈਂ ਇਹ ਫਿਲਮ ਫਿਰ ਬਣਾਉਣੀ ਚਾਹਾਂਗਾ। ਇਸ ਵਾਰ ਇਹ ਫਿਲਮ ਪਹਿਲਾਂ ਤੋਂ ਜ਼ਿਆਦਾ ਵੱਡੀ ਤੇ ਮਹਿੰਗੀ ਹੋਵੇਗੀ। ਹੋ ਸਕਦਾ ਹੈ ਕਿ ਵੀ ਐੱਫ ਐਕਸ ਨਾਲ ਅਜਿਹੀ ਫਿਲਮ ਬਣੇ, ਜੋ ਹੁਣ ਤੱਕ ਬਾਲੀਵੁੱਡ ਵਿੱਚ ਬਣੀ ਨਾ ਹੋਵੇ। ਮੈਂ ਹਮੇਸ਼ਾ ਤੋਂ ਅਜਿਹੀ ਪਾਵਰਫੁਲ ਵਾਰ ਸਟੋਰੀ ਵੱਲ ਆਕਰਸ਼ਿਤ ਰਹਿੰਦਾ ਹਾਂ। ਨਿਸ਼ਚਿਤ ਤੌਰ ‘ਤੇ ਮੈਂ ‘ਅਸ਼ੋਕਾ’ ਦੋਬਾਰਾ ਬਣਾਉਣਾ ਚਾਹਾਂਗਾ। ਮੈਂ ਸਮਝ ਸਕਦਾ ਹਾਂ ਕਿ ਸਾਡੇ ਕੋਲ ਇੰਨਾ ਬਜਟ ਨਹੀਂ ਹੁੰਦਾ ਕਿ ਅਸੀਂ ਹਾਲੀਵੁੱਡ ਫਿਲਮਾਂ ਜਿੰਨਾ ਪੈਸਾ ਖਰਚ ਕਰ ਸਕੀਏ। ਅੱਜ ਮੇਰੇ ਕੋਲ ਇੱਕ ਚੰਗੀ ਟੀਮ ਹੈ, ਜੋ ਵੀ ਐੱਫ ਐਕਸ ‘ਤੇ ਕੰਮ ਕਰਦੀ ਹੈ। ਉਨ੍ਹਾਂ ਦਾ ਕੰਮ ਅਜਿਹਾ ਹੈ ਕਿ ਕੁਝ ਸਾਲ ਪਹਿਲਾਂ ਤੱਕ ਬਾਲੀਵੁੱਡ ਵਿੱਚ ਕੋਈ ਸੋਚ ਨਹੀਂ ਸਕਦਾ ਸੀ। ‘ਫੈਨ’ ਦੇ ਜ਼ਰੀਏ ਅਸੀਂ ਭਾਰਤ ਵਿੱਚ ਨਵੀਂ ਤਕਨੀਕ ਸਾਹਮਣੇ ਰੱਖੀ ਹੈ। ਹਾਲਾਂਕਿ ਫਿਲਮ ਦੇ ਰਿਜ਼ਲਟ ਚੰਗੇ ਨਹੀਂ ਰਹੇ, ਪਰ ਸਾਡੀ ਟੀਮ ਨੇ ਕੰਮ ਚੰਗਾ ਕੀਤਾ ਸੀ।”
ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ‘ਅਸ਼ੋਕਾ’ ਦਾ ਬਜਟ ਅੱਠ ਕਰੋੜ ਰੁਪਏ ਸੀ। ਤਦ ਅਸੀਂ ਸਪੈਸ਼ਲ ਇਫੈਕਟਸ ਨਾਲ ਚੰਗੀ ਫਿਲਮ ਬਣਾਈ ਜਾ ਸਕਦੀ ਹੈ।