ਮੋਹਿਤ ਸੂਰੀ ਦੀ ਫਿਲਮ ਵਿੱਚ ਹੋਣਗੇ ਕ੍ਰਿਤੀ ਸਨਨ ਤੇ ਆਦਿੱਤਯ ਰਾਏ


ਚਰਚਾ ਹੈ ਕਿ ਕ੍ਰਿਤੀ ਸਨਨ ਅਤੇ ਆਦਿੱਤਯ ਰਾਏ ਕਪੂਰ ਡਾਇਰੈਕਟਰ ਮੋਹਿਤ ਸੂਰੀ ਦੀ ਅਗਲੀ ਫਿਲਮ ਵਿੱਚ ਨਜ਼ਰ ਆ ਸਕਦੇ ਹਨ। ਦੋਵਾਂ ਨੂੰ ਇੱਕ ਦੂਸਰੇ ਦੇ ਆਪੋਜ਼ਿਟ ਕਾਸਟ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ ਮੋਹਿਤ ਨੇ ਇਸ ਫਿਲਮ ਲਈ ਆਦਿੱਤਯ ਨੂੰ ਪਹਿਲਾਂ ਹੀ ਕਾਸਟ ਕਰ ਲਿਆ ਸੀ। ਉਹ ਇਸ ਫਿਲਮ ਲਈ ਮੋਹਿਤ ਦੀ ਪਹਿਲੀ ਪਸੰਦ ਸਨ। ਦੋਵੇਂ ਇੱਕ ਦੂਸਰੇ ਦੇ ਚੰਗੇ ਦੋਸਤ ਹਨ ਅਤੇ ਆਦਿੱਤਯ ਮੋਹਿਤ ਦੇ ਘਰ ਕਈ ਵਾਰ ਮੀਟਿੰਗ ਕਰਦੇ ਹੋਏ ਸਪਾਟ ਵੀ ਹੋਏ ਹਨ। ਆਦਿੱਤਯ ਨੇ ਬੀਤੇ ਸਾਲ ਰਿਲੀਜ਼ ਹੋਈ ‘ਓ ਕੇ ਜਾਨੂ’ ਦੇ ਬਾਅਦ ਤੋਂ ਕਿਸੇ ਫਿਲਮ ਦੀ ਹਾਮੀ ਨਹੀਂ ਭਰੀ। ਉਹ ਹੁਣ ਕੁਝ ਅਜਿਹਾ ਕਰਨਾ ਚਾਹੁੰਦੇ ਹਨ, ਜੋ ਉਨ੍ਹਾਂ ਨੇ ਪਹਿਲਾਂ ਕਦੇ ਨਾ ਕੀਤਾ ਹੋਵੇ।
ਫਿਲਮ ਮੇਕਰ ਚਾਹੁੰਦੇ ਹਨ ਕਿ ਇਸ ਫਿਲਮ ਵਿੱਚ ਕ੍ਰਿਤੀ ਲੀਡ ਰੋਲ ਪਲੇਅ ਕਰੇ। ਫਿਲਮ ਨਾਲ ਜੁੜੇ ਹੋਏ ਇੱਕ ਕਰੀਬੀ ਸੂਤਰ ਨੇ ਦੱਸਿਆ, ਮੋਹਿਤ ਤੇ ਕ੍ਰਿਤੀ ਇਸ ਮੁੱਦੇ ‘ਤੇ ਕੁਝ ਮੀਟਿੰਗਾਂ ਕਰ ਚੁੱਕੇ ਹਨ ਅਤੇ ਫਿਲਮ ਲਈ ਕ੍ਰਿਤੀ ਨੇ ਹਾਮੀ ਭਰ ਦਿੱਤੀ ਹੈ। ਉਹ ਹੁਣ ਫਿਲਮ ਲਈ ਡੇਟਸ ਅਰੇਂਜ ਕਰ ਰਹੀ ਹੈ। ਕ੍ਰਿਤੀ ਨੂੰ ਫਿਲਮ ਦਾ ਆਈਡੀਆ ਬੇਹੱਦ ਪਸੰਦ ਆਇਆ ਹੈ ਅਤੇ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਫਿਲਮ ਦੀ ਹਾਮੀ ਭਰ ਦਿੱਤੀ ਸੀ, ਪਰ ਕੁਝ ਕਾਰਨਾਂ ਕਰ ਕੇ ਪ੍ਰੋਜੈਕਟ ਅੱਗੇ ਨਹੀਂ ਵਧ ਸਕਿਆ। ਕ੍ਰਿਤੀ ਇਨ੍ਹੀਂ ਦਿਨੀਂ ਚੰਡੀਗੜ੍ਹ ਵਿੱਚ ‘ਅਰਜੁਨ ਪਟਿਆਲਾ’ ਦੀ ਸ਼ੂਟਿੰਗ ਕਰ ਰਹੀ ਹੈ। ਉਹ ਇਥੋਂ ਵਾਪਸ ਆ ਕੇ ਮੋਹਿਤ ਦੀ ਫਿਲਮ ਸਾਈਨ ਕਰ ਲਵੇਗੀ। ਸੂਤਰਾਂ ਮੁਤਾਬਕ ਇਹ ਰੋਮਾਂਟਿਕ ਥ੍ਰਿਲਰ ਫਿਲਮ ਹੈ। ਕ੍ਰਿਤੀ ਤੇ ਆਦਿੱਤਯ ਦੇ ਇਲਾਵਾ ਇਸ ਫਿਲਮ ਵਿੱਚ ਇੱਕ ਮੇਲ ਲੀਡ ਹੋਰ ਹੋਵੇਗਾ। ਇਹ ਇੱਕ ਲੜਕੀ ਤੇ ਦੋ ਲੜਕਿਆਂ ਦੇ ਵਿੱਚ ਲਵ ਟੈ੍ਰਂਗਲ ਦੀ ਕਹਾਣੀ ਹੈ। ਫਿਲਮ ਦੇ ਲਈ ਦੂਸਰੇ ਮੇਨ ਲੀਡ ਦੀ ਤਲਾਸ਼ ਜਾਰੀ ਹੈ।