ਮੋਹਿਤ ਸੂਰੀ ਦੀ ਫਿਲਮ ਤੋਂ ਬਾਹਰ ਹੋ ਸਕਦੇ ਹਨ ਆਦਿੱਤਯ ਰਾਏ


ਆਦਿੱਤਯ ਰਾਏ ਕਪੂਰ ਅਤੇ ਮੋਹਿਤ ਸੂਰੀ ਬੀਤੇ ਦਸ ਮਹੀਨੇ ਤੋਂ ਇੱਕ ਲਵ ਸਟੋਰੀ ‘ਤੇ ਇਕੱਠੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਜਿਹਾ ਮੁਮਕਿਨ ਹੁੰਦਾ ਦਿਖਾਈ ਨਹੀਂ ਦੇ ਰਿਹਾ। ਪਹਿਲਾਂ ਕ੍ਰਿਤੀ ਸਨਨ ਨੇ ਇਸ ਪ੍ਰੋਜੈਕਟ ਨੂੰ ਛੱਡ ਦਿੱਤਾ ਅਤੇ ਹੁਣ ਕੋਈ ਹੋਰ ਅਭਿਨੇਤਰੀ ਆਦਿੱਤਯ ਰਾਏ ਕਪੂਰ ਦੇ ਨਾਲ ਕੰਮ ਕਰਨਾ ਨਹੀਂ ਚਾਹੁੰਦੀ।
ਫਿਲਮ ਨਾਲ ਜੁੜੇ ਸੂਤਰਾਂ ਮੁਤਾਬਕ ਮੋਹਿਤ ਹਮੇਸ਼ਾ ਤੋਂ ਇਸ ਫਿਲਮ ਵਿੱਚ ਆਦਿੱਤਯ ਨੂੰ ਲੈਣਾ ਚਾਹੁੰਦੇ ਸਨ, ਪਰ ਦੋ ਦਿਨ ਪਹਿਲਾਂ ਮੋਹਿਤ ਨੇ ਆਦਿੱਤਯ ਦੀ ਇੱਕ ਕੰਡੀਸ਼ਨ ਦੇ ਅੱਗੇ ਆਪਣੇ ਹੱਥ ਖੜ੍ਹੇ ਕਰ ਲਏ। ਦਰਅਸਲ ਇਸ ਫਿਲਮ ਦੀ ਕਹਾਣੀ ਦੋ ਲੜਕਿਆਂ ਤੇ ਇੱਕ ਲੜਕੀ ਦੇ ਆਲੇ ਦੁਆਲੇ ਲਿਖੀ ਗਈ ਹੈ। ਅਜਿਹੇ ਵਿੱਚ ਆਦਿੱਤਯ ਨਹੀਂ ਚਾਹੰੁਦੇ ਕਿ ‘ਸੋਨੂ ਕੇ ਟੀਟੂ ਕੀ ਸਵੀਟੀ’ ਫੇਮ ਐਕਟਰ ਸਨੀ ਸਿੰਘ ਇਸ ਫਿਲਮ ਵਿੱਚ ਸੈਕਿੰਡ ਹੀਰੋ ਦਾ ਰੋਲ ਕਰਨ। ਇਸ ਦੇ ਨਾਲ ਹੀ ਉਹ ਚਾਹੁੰਦੇ ਹਨ ਕਿ ਇਸ ਫਿਲਮ ਵਿੱਚ ਉਨ੍ਹਾਂ ਦੇ ਆਪੋਜ਼ਿਟ ਕੋਈ ਏ-ਲਿਸਟਰ ਅਭਿਨੇਤਰੀ ਹੋਵੇ, ਜਦੋ ਕਿ ਬੇਹੱਦ ਮੁਸ਼ਕਲ ਲੱਗ ਰਿਹਾ ਹੈ।