ਮੋਸਟ ਬਿਊਟੀਫੁਲ ਉਰਵਸ਼ੀ ਰੌਤੇਲਾ

urvashi rautela
ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਆਪਣੇ ਨਾਂਅ ਕਰਨ ਦੇ ਦੋ ਸਾਲਾਂ ਵਿੱਚ ਆਪਣੀਆਂ ਦਿਲਕਸ਼ ਅਦਾਵਾਂ ਦੀ ਬਦੌਲਤ ਲੱਖਾਂ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੀ ਉਰਵਸ਼ੀ ਨੇ ਇਕ ਹੋਰ ਖਿਤਾਬ ਆਪਣੇ ਨਾਂਅ ਕੀਤਾ ਹੈ। ਟੀ ਸੀ ਕੈਲੰਡਰ ਪੋਲ ਨੇ ਉਰਵਸ਼ੀ ਨੂੰ ਪਿਛਲੇ ਸਾਲ ਦੀਆਂ 100 ਸਭ ਤੋਂ ਖੂਬਸੂਰਤ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਸ ਤੋਂ ਪਹਿਲਾਂ ਇਹ ਖਿਤਾਬ ਐਸ਼ਵਰਿਆ ਰਾਏ ਬੱਚਨ ਨੂੰ ਮਿਲ ਚੁੱਕਾ ਹੈ। ਇਸ ਸੂਚੀ ਵਿੱਚ 40 ਦੇਸ਼ਾਂ ਦੀਆਂ 100 ਸੁੰਦਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਉਸ ਨੇ ਕਈ ਇੰਟਰੈਸ਼ਨਲ ਸੈਲੀਬ੍ਰਿਟੀਜ਼ ਨੂੰ ਪਛਾੜ ਕੇ ਇਸ ਸੂਚੀ ਵਿੱਚ ਸਥਾਨ ਬਣਾਇਆ, ਜਿਵੇਂ ਕਿ ‘ਗੇਮ ਆਫ ਥ੍ਰੋਨਸ’ ਦੀ ਮਸ਼ਹੂਰ ਸਟਾਰ ਸੋਫੀ ਟਰਨਰ, ਦੱਖਣੀ ਅਫਰੀਕੀ ਸੁਪਰ ਮਾਡਲ ਜੀਨੇਵੀਵ ਮੋਟਰਨ, ਦੱਖਣੀ ਕੋਰੀਆਈ ਅਭਿਨੇਤਰੀ ਸੌਂਗ ਹਾਏ-ਕਯੋ, ਜਰਮਨ ਸੁਪਰ ਮਾਡਲ ਐਡ੍ਰਿਨ ਜੁਲੀਗਰ, ਵਿਕਟੋਰੀਆ ਸੀਕ੍ਰੇਟਸ ਏਂਜਲ ਜੈਸਮੀਨ ਟੂਕਸ ਅਤੇ ਸੁਪਰਮਾਡਲ ਮੈਕਸੀਮੋਵਾ।
ਉਰਵਸ਼ੀ ਅਨੁਸਾਰ ਜਦੋਂ ਉਸ ਨੂੰ ਇਹ ਖਿਤਾਬ ਦਿੱਤੇ ਜਾਣ ਦੀ ਜਾਣਕਾਰੀ ਹੋਈ ਤਾਂ ਪਲ ਭਰ ਉਸ ਨੂੰ ਯਕੀਨ ਹੀ ਨਹੀਂ ਹੋਇਆ। ਉਸ ਨੇ ਕਿਹਾ, ‘‘ਇਸ ਉੱਤੇ ਮਾਣ ਮਹਿਸੂਸ ਹੋ ਰਿਹਾ ਹੈ। ਇਸ ਤਰ੍ਹਾਂ ਦੀ ਕੌਮਾਂਤਰੀ ਸੂਚੀ ਵਿੱਚ ਆਪਣੇ ਦੇਸ਼ ਦੀ ਅਗਵਾਈ ਕਰਨਾ ਮੇਰੇ ਲਈ ਵੱਡੇ ਸਨਮਾਨ ਦੀ ਗੱਲ ਹੈ। ਮੈਂ ਖੁਸ਼ ਹਾਂ ਕਿ ਮੇਰਾ ਪਿਛਲਾ ਸਾਲ ਵੀ ਮੇਰੇ ਲਈ ਚੰਗਾ ਰਿਹਾ ਅਤੇ ਇਹ ਵੀ ਚੰਗਾ ਜਾ ਰਿਹਾ ਹੈ।” ਉਰਵਸ਼ੀ ਨੇ ਦੱਸਿਆ ਕਿ ਸਿ ਸਾਲ ਉਸ ਦੇ ਕਈ ਪ੍ਰੋਜੈਕਟ ਹਨ। ਉਮੀਦ ਹੈ ਕਿ ਇਨ੍ਹਾਂ ‘ਚ ਲੋਕਾਂ ਨੂੰ ਉਸ ਦੀ ਅਦਾਵਾਂ ਹੀ ਨਹੀਂ, ਅਭਿਨੈ ਵੀ ਪਸੰਦ ਆਵੇਗਾ।