ਮੋਟਰ ਸਾਈਕਲ ਤੇ ਸਕੂਟਰ ਦੀ ਟੱਕਰ ਵਿੱਚ ਇੱਕ ਮੌਤ, ਦੂਜਾ ਜ਼ਖਮੀ


ਗੁਰਾਇਆ, 11 ਜੁਲਾਈ (ਪੋਸਟ ਬਿਊਰੋ)- ਕੱਲ੍ਹ ਸ਼ਾਮ ਮੋਟਰ ਸਾਈਕਲ ਤੇ ਸਕੂਟਰ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਸੰਬੰਧ ਵਿੱਚ ਪੁਲਸ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਮੁਕੰਦ ਲਾਲ ਪੁੱਤਰ ਮਹਿੰਗਾ ਰਾਮ ਪਿੰਡ ਪੱਦੀ ਜਗੀਰ (ਗੁਰਾਇਆ) ਆਪਣੇ ਸਕੂਟਰ ‘ਤੇ ਅੱਟਾ ਨਹਿਰ ਦੇ ਨੇੜੇ ਫੈਕਟਰੀ ਤੋਂ ਛੁੱਟੀ ਕਰ ਕੇ ਘਰ ਜਾ ਰਿਹਾ ਸੀ ਕਿ ਮੁੱਖ ਮਾਰਗ ਗੁਰਾਇਆ ਉਤੇ ਪੈਟਰੋਲ ਪੰਪ ਨੇੜੇ ਮੁਕੰਦ ਲਾਲ ਨੇ ਮੁੜਨ ਲਈ ਅੰਡਰ ਪਾਸ ਵੱਲ ਕੱਟ ਦਿੱਤਾ। ਇਸ ਦੌਰਾਨ ਪਿੱਛੋਂ ਆ ਰਹੇ ਮੋਟਰ ਸਾਈਕਲ, ਜਿਸ ਨੂੰ ਰਣਜੀਤ ਸਿੰਘ ਪੁੱਤਰ ਸੋਢੀ ਸਿੰਘ ਵਾਸੀ ਅੱਟੀ ਚਲਾ ਰਿਹਾ ਸੀ, ਨਾਲ ਉਸ ਦਾ ਸਕੂਟਰ ਜਾ ਟਕਰਾਇਆ। ਹਾਦਸੇ ‘ਚ ਮੁਕੰਦ ਲਾਲ ਦੀ ਮੌਤ ਹੋ ਗਈ ਅਤੇ ਰਣਜੀਤ ਸਿੰਘ ਵਾਸੀ ਅੱਟੀ ਗੰਭੀਰ ਜ਼ਖਮੀ ਹੋ ਗਿਆ। ਏ ਐੱਸ ਆਈ ਜਗਦੀਸ਼ ਰਾਜ ਨੇ ਮੌਕੇ ‘ਤੇ ਪੁੱਜ ਕੇ ਲਾਸ਼ ਨੂੰ ਸਿਵਲ ਹਸਪਤਾਲ ਫਿਲੌਰ ਵਿਖੇ ਭੇਜ ਦਿੱਤਾ ਹੈ ਅਤੇ ਗੰਭੀਰ ਜ਼ਖਮੀ ਰਣਜੀਤ ਸਿੰਘ ਗੁਰਾਇਆ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਗੁਰਾਇਆ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।