ਮੈਨੂੰ ਚੁਣੌਤੀਪੂਰਨ ਸਕ੍ਰਿਪਟ ਦਾ ਇੰਤਜ਼ਾਰ ਸੀ : ਰਾਣੀ ਮੁਖਰਜੀ

rani mukerjee
ਰਾਣੀ ਮੁਖਰਜੀ ਜਲਦ ਹੀ ਸਿਨੇਮਾ ਦੇ ਪਰਦੇ ‘ਤੇ ਫਿਲਮ ‘ਹਿਚਕੀ’ ਵਿੱਚ ਦਿਖਾਈ ਦੇਵੇਗੀ। ਤਮਾਮ ਮੁਸ਼ਕਲਾਂ ਦੇ ਬਾਵਜੂਦ ਸੁਫਨੇ ਪੂਰੇ ਕਰਨ ਦੀ ਇੱਕ ਕਹਾਣੀ ਹੈ। ਇਸ ਫਿਲਮ ਬਾਰੇ ਰਾਣੀ ਦਾ ਕਹਿਣਾ ਹੈ ਕਿ ਮੈਂ ਕਾਫੀ ਸਮੇਂ ਤੋਂ ਅਜਿਹੀ ਕਹਾਣੀ ਦੀ ਤਲਾਸ਼ ਵਿੱਚ ਸੀ, ਜੋ ਮੈਨੂੰ ਉਤਸ਼ਾਹਤ ਤਾਂ ਕਰੇ ਹੀ, ਲੇਕਿਨ ਜਿਸ ਵਿੱਚ ਚੈਲੇਂਜ ਵੀ ਹੋਵੇ। ਇਹ ਕਹਿੰਦੇ ਹੋਏ ਰਾਣੀ ਦੱਸਦੀ ਹੈ, ”ਇਸ ਦੌਰਾਨ ਮੇਰੇ ਸਾਹਮਣੇ ‘ਹਿਚਕੀ’ ਦੀ ਸਕ੍ਰਿਪਟ ਆਈ। ਸਾਡੇ ਸਾਰਿਆਂ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ ਜਿਸ ਦੇ ਕਾਰਨ ਕਦੇ ਅਸੀਂ ਪਿਛੜਦੇ ਹਾਂ ਜਾਂ ਕਦੇ ਪਿੱਛੇ ਕੀਤੇ ਜਾਂਦੇ ਹਾਂ। ਇਹ ਕੁਝ ਵੀ ਹੋ ਸਕਦਾ ਹੈ ਕੋਈ ਮਾੜੇ ਸਰੀਰ ਜਾਂ ਕੋਈ ਅਜਿਹੀ ਕੰਡੀਸ਼ਨ ਜਿਸ ਵਿੱਚ ਤੁਹਾਨੂੰ ਮੁਸ਼ਕਲਾਂ ਆ ਰਹੀਆਂ ਹੋਣ। ਬਿਲਕੁਲ ਇੰਜ ਜਿਵੇਂ ਹਿਚਕੀ ਆਉਂਦੀ ਹੈ। ਉਸ ਵਿੱਚੋਂ ਅਸੀਂ ਜੇਤੂ ਬਣ ਕੇ ਕਿਵੇਂ ਨਿਕਲ ਕੇ ਆਏ। ‘ਹਿਚਕੀ’ ਅਜਿਹੇ ਹੀ ਪਾਜੀਟਿਵ ਵਿਚਾਰਾਂ ਨੂੰ ਸਾਹਮਣੇ ਆਉਣ ਵਾਲੀ ਕਹਾਣੀ ਹੈ। ਮੈਂ ਵੀ ਤੈਅ ਕੀਤਾ ਕਿ ਇਹ ਫਿਲਮ ਕਰਨੀ ਹੀ ਹੈ।”
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਰਾਣੀ ਨੇ ‘ਮਰਦਾਨੀ’ ਦੇ ਪਾਵਰ ਪੈਕ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਮਦਰਹੁਡ ਬ੍ਰੇਕ ਦੇ ਬਾਅਦ ਉਹ ਫਿਰ ਤੋਂ ਫਿਲਮੀ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਯਸ਼ਰਾਜ ਫਿਲਮ ਦੇ ਤਹਿਤ ਬਣ ਰਹੀ ‘ਹਿਚਕੀ’ ਨੂੰ ਸਿਧਾਰਥ ਪੀ ਮਲਹੋਤਰਾ ਨਿਰਦੇਸ਼ਤ ਕਰਨਗੇ। ਫਿਲਮ ਦੇ ਨਿਰਮਾਤਾ ਮਨੀਸ਼ ਸ਼ਰਮਾ ਹਨ। ‘ਵੀ ਆਰ ਫੈਮਿਲੀ’ ਬਣਾ ਚੁੱਕੇ ਸਿਧਾਰਥ ਦੀ ਯਸ਼ਰਾਜ ਬੈਨਰ ਦੇ ਨਾਲ ਪਹਿਲੀ ਫਿਲਮ ਹੈ।