ਮੈਨੀਕਿਓਰ-ਪੈਡੀਕਿਓਰ


ਮੈਨੀਕਿਓਰ ਅਤੇ ਪੈਡੀਕਿਓਰ ‘ਚ ਹੱਥਾਂ ਅਤੇ ਪੈਰਾਂ ਦੇ ਨਾਲ-ਨਾਲ ਤੁਹਾਡੇ ਨਹੁੰਆਂ ਦੀ ਸਫਾਈ ਵੀ ਹੋ ਜਾਂਦੀ ਹੈ। ਇਸ ਵਿੱਚ ਡੈੱਡ ਸਕਿਨ ਤੇ ਕਿਊਟੀਕਲਸ ਹਟਾ ਦਿੱਤੇ ਜਾਂਦੇ ਹਨ ਤਾਂ ਕਿ ਤੁਹਾਡੇ ਹੱਥ, ਪੈਰ ਤੇ ਨਹੰੁ, ਸੁੰਦਰ, ਚਮਕਦਾਰ ਅਤੇ ਨਿਖਰੇ ਹੋਏ ਦਿਸਣ।
ਆਮ ਮੈਨੀਕਿਓਰ ਅਤੇ ਪੈਡੀਕਿਓਰ ਲਈ ਸਭ ਤੋਂ ਪਹਿਲਾਂ ਤੁਹਾਡੇ ਹੱਥਾਂ ਜਾਂ ਪੈਰਾਂ ਨੂੰ ਗਰਮ ਪਾਣੀ ਤੇ ਸ਼ੈਂਪੂ ਵਾਲੇ ਪਾਣੀ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ ਤਾਂ ਕਿ ਸਾਰੀ ਗੰਦਗੀ ਨਿਕਲ ਜਾਏ। ਉਸ ਤੋਂ ਬਾਅਦ ਸਕ੍ਰਬ ਨਾਲ ਹੱਥਾਂ ਦੀ ਚੰਗੇ ਢੰਗ ਨਾਲ ਸਫਾਈ ਕੀਤੀ ਜਾਂਦੀ ਹੈ ਤਾਂ ਕਿ ਸਕਿਨ ਦੇ ਅੰਦਰ ਦੀ ਸਾਰੀ ਗੰਦਗੀ ਨਿਕਲ ਜਾਵੇ। ਕ੍ਰੀਮ ਨਾਲ ਇਨ੍ਹਾਂ ਦੀ ਮਸਾਜ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਤੁਹਾਡੇ ਨਹੁੰਆਂ ਨੂੰ ਚੰਗੀ ਤਰ੍ਹਾਂ ਸਾਫ ਕਰ ਕੇ ਡੈੱਡ ਸਕਿਨ ਅਤੇ ਕਿਊਟੀਕਲਸ ਨੂੰ ਰਿਮੂਵ ਕਰ ਦਿੱਤਾ ਜਾਂਦਾ ਹੈ ਅਤੇ ਸਕਿਨ ਅੰਦਰ ਵੱਲ ਪੁਸ਼ ਕਰ ਦਿੱਤੀ ਜਾਂਦੀ ਹੈ। ਹੱਥਾਂ, ਪੈਰਾਂ ਅਤੇ ਨਹੁੰਆਂ ਨੂੰ ਕੋਲਡ ਕ੍ਰੀਮ ਜਾਂ ਮੁਆਇਸਚੁਰਾਈਜਰ ਲੋਸ਼ਨ ਨਾਲ ਨਮੀ ਦਿੱਤੀ ਜਾਂਦੀ ਹੈ ਅਤੇ ਅਖੀਰ ‘ਚ ਨਹੁੰਆਂ ‘ਤੇ ਮਨਪਸੰਦ ਨੇਲ ਪੇਂਟ ਲਾ ਦਿੱਤਾ ਜਾਂਦਾ ਹੈ।
ਫਰੂਟ ਮੈਨੀਕਿਓਰ ਅਤੇ ਪੈਡੀਕਿਓਰ
ਇਸ ਵਿੱਚ ਫਰੂਟ ਕ੍ਰੀਮ ਦੀ ਮਸਾਜ ਸ਼ਾਮਲ ਹੁੰਦੀ ਹੈ, ਜਿਸ ਨਾਲ ਸਕਿਨ ਨੂੰ ਫਲਾਂ ਦੇ ਸਾਰੇ ਗੁਣਾਂ ਵਾਲੀ ਕਰੀਮ ਦਾ ਪੋਸ਼ਣ ਮਿਲਦਾ ਹੈ। ਇਹ ਸਕਿਨ ਨੂੰ ਨਾ ਸਿਰਫ ਸੁੰਦਰ ਦਿਖਾਉਂਦਾ ਹੈ, ਸਗੋਂ ਇਸ ਨੂੰ ਜ਼ਰੂਰੀ ਪੋਸ਼ਣ ਵੀ ਦਿੰਦਾ ਹੈ, ਜਿਸ ਨਾਲ ਇਹ ਲੰਬੇ ਸਮੇਂ ਤੱਕ ਸਿਹਤਮੰਦ ਅਤੇ ਸੁੰਦਰ ਬਣੀ ਰਹਿੰਦੀ ਹੈ।
ਫ੍ਰੈਂਚ ਮੈਨੀਕਿਓਰ
ਇਸ ਵਿੱਚ ਨਹੁੰਆਂ ‘ਤੇ ਨੇਲ ਪਾਲਿਸ ਵੱਖਰੇ ਤਰੀਕੇ ਨਾਲ ਅਪਲਾਈ ਕੀਤੀ ਜਾਂਦੀ ਹੈ, ਸਕ੍ਰਬ ਤੇ ਬਾਕੀ ਟ੍ਰੀਟਮੈਂਟ ਤੋਂ ਬਾਅਦ ਤੁਹਾਡੇ ਨਹੁੰਆਂ ਨੂੰ ਵੱਖਰੀ ਸ਼ੇਪ ਦਿੱਤੀ ਜਾਂਦੀ ਹੈ। ਇਸ ਵਿੱਚ ਬੇਸ ਕੋਟ ਹਲਕਾ ਗੁਲਾਬੀ ਜਾਂ ਨਿਊਟ੍ਰਲ ਹੁੰਦਾ ਹੈ। ਨੇਲਸ ਦੀ ਟਿਪਸ ਨੂੰ ਸਫੈਦ ਰੰਗ ਦਿੱਤਾ ਜਾਂਦਾ ਹੈ ਅਤੇ ਉਸ ਦੇ ਉਪਰ ਇੱਕ ਸ਼ਾਈਨ ਕੋਟ ਲਾਇਆ ਜਾਂਦਾ ਹੈ।