ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਨਵੀਂ ਕਮੇਟੀ ਦੀ ਚੋਣ

ਮਿਸੀਸਾਗਾ: ਪਿਛਲੇ ਤਿੰਨ ਦਹਾਕਿਆਂ ਦੇ ਵੀ ਵੱਧ ਸਮੇਂ ਲਗਾਤਾਰ ਕੈਨੇਡਾ ਦੀ ਧਰਤੀ `ਤੇ ਕਬੱਡੀ ਦੇ ਖੇਤਰ ਵਿੱਚ ਨਵੀਆਂ ਪਿਰਤਾਂ ਪਾਉਣ ਵਾਲੀ ਹਰਮਨ ਪਿਆਰੀ ਖੇਡ ਕਲੱਬ ‘ਮੈਟਰੋ ਪੰਜਾਬੀ ਸਪੋਰਟਸ ਕਲੱਬ’ ਦੇ ਸਮੂਹ ਮੈਂਬਰਾਂ ਵੱਲੋਂ ਸਰਬਸਮੰਤੀ ਨਾਲ ਅਗਲੇ ਦੋ ਸਾਲਾਂ ਦੇ ਲਈ ਨਵੀਂ ਕਮੇਟੀ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਪ੍ਰਧਾਨ ਸੁਖਵਿੰਦਰ ਸਿੰਘ ਮਾਨ, ਉਪ ਪ੍ਰਧਾਨ ਅਰਿੰਦਰ (ਕਾਲਾ) ਹਾਂਸ, ਸੈਕਟਰੀ ਗੋਗਾ ਗਹੂਨੀਆ, ਖਜਾਨਚੀ ਮਲਕੀਤ ਸਿੰਘ ਦਿਓਲ ਤੇ ਡਾਇਰੈਕਟਰ 1. ਦਵਿੰਦਰ ਸਿੰਘ ਮਾਨ 2. ਪਰਮਜੀਤ ਸਿੰਘ ਢੱਟ 3. ਹਰਦੀਪ ਸਿੰਘ ਧਾਲੀਵਾਲ ਨੂੰ ਨਿਯੁਕਤ ਕੀਤਾ ਗਿਆ।
ਉਪਰੋਕਤ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ 2018 ਦੇ ਸੀਜ਼ਨ ਦੇ ਲਈ ਬਹੁਤ ਵਧੀਆ ਕਬੱਡੀ ਦੀ ਟੀਮ ਗਰਾਊਂਡ ਵਿੱਚ ਉਤਾਰੀ ਜਾਵੇਗੀ ਅਤੇ 2019 ਵਿੱਚ ਕਲੱਬ ਵੱਲੋਂ ਕਰਵਾਏ ਜਾ ਰਹੇ ਕੈਨੇਡਾ ਕਬੱਡੀ ਕੱਪ ਦੀਆਂ ਤਿਆਰੀਆਂ ਵੀ ਹੁਣ ਤੋਂ ਹੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਤਾਂਕਿ ਕਲੱਬ ਵੱਲੋਂ ਬਿਹਤਰੀਨ ਤਰੀਕੇ ਨਾਲ ਮਿਆਰੀ ਕਬੱਡੀ ਕੱਪ ਕਰਵਾਇਆ ਜਾ ਸਕੇ।