ਮੈਕਸੀਕੋ ਦੇ ਮੋਂਟੇਰੇ ਵਿੱਚ ਨਾਈਟ ਬਾਰਾਂ ਵਿੱਚ ਹਮਲੇ ਦੌਰਾਨ 15 ਲੋਕਾਂ ਦੀ ਮੌਤ


ਮੋਂਟੇਰੇ, 8ਜੁਲਾਈ, (ਪੋਸਟ ਬਿਊਰੋ)- ਮੈਕਸੀਕੋ ਦੇ ਮੋਂਟੇਰੇ ਸ਼ਹਿਰ ਵਿੱਚ ਕਰੀਬ 15 ਲੋਕ ਗੋਲੀ ਮਾਰ ਕੇ ਮਾਰ ਦਿੱਤੇ ਗਏ ਤੇ 9 ਜ਼ਖਮੀ ਹੋ ਗਏ ਹਨ। ਜ਼ਿਆਦਾਤਰ ਲੋਕਾਂ ਦੀ ਮੌਤ ਬਾਰ ਵਿੱਚ ਗੋਲੀਬਾਰੀ ਕਾਰਨ ਹੋਈ ਹੈ।
ਨੁਏਵੋ ਲਯੋਨ ਦੇ ਪ੍ਰਾਸੀਕਿਊਟਰ ਦਫਤਰ ਨੇ ਇਕ ਬਿਆਨ ਵਿੱਚ ਕਿਹਾ ਕਿ ਇਹ ਹਮਲੇ ਸ਼ਨੀਵਾਰ ਦੇਰ ਰਾਤ ਤੇ ਐਤਵਾਰ ਤੜਕੇ ਮੋਂਟੇਰੇ, ਗਵਾਡੈਲੁਪੇ ਅਤੇ ਜੁਆਰੇਜ ਇਲਾਕੇ ਵਿੱਚ ਇਹ ਹਮਲੇ ਕੀਤੇ ਗਏ। ਪ੍ਰਾਸੀਕਿਊਟਰ ਦਫਤਰ ਦੇ ਅਧਿਕਾਰੀ ਨੇ ਕਿਹਾ ਕਿ ਕੁਲ 6 ਨਾਈਟ ਬਾਰਾਂ ਵਿੱਚ ਹਮਲੇ ਹੋਏ। ਇਹ ਸਾਫ ਨਹੀਂ ਹੈ ਕਿ ਕੀ ਇਹ ਹਮਲੇ ਇਕ-ਦੂਜੇ ਨਾਲ ਸੰਬੰਧਤ ਸਨ। ਅਧਿਕਾਰੀ ਨੇ ਨਾਂ ਦਾ ਖੁਲਾਸਾ ਨਾ ਕਰਨ ਦੀ ਸ਼ਰਤ ਉੱਤੇ ਇਹ ਜਾਣਕਾਰੀ ਦਿੱਤੀ।