ਮੈਕਸਿਮ ਬਰਨੀਏ ਨੇ ਕੀਤਾ ਬਰੈਂਪਟਨ ਵਿੱਚ ਭਾਰੀ ਇੱਕਠਾਂ ਨੂੰ ਸੰਬੋਧਨ

17457773_10158429378960335_7182088339777621197_n17634476_10158429378925335_2168972344759808345_nਬਰੈਂਪਟਨ ਪੋਸਟ ਬਿਉਰੋ: ਕੰਜ਼ਰਵੇਟਿਵ ਲੀਡਰਸਿ਼ੱਪ ਦੌੜ ਵਿੱਚ ਮੋਹਰੀ ਉਮੀਦਵਾਰ ਮੈਕਸਿਮ ਬਰਨੀਏ ਨੇ ਬੀਤੇ ਦਿਨੀਂ ਬਰੈਂਪਟਨ ਦੇ ਦੌਰੇ ਦੌਰਾਨ ਉਹਨਾਂ ਨੇ ਦੋ ਭਾਰੀ ਇੱਕਤਰਤਾ ਵਾਲੇ ਸਮਾਗਮਾਂ ਨੂੰ ਸੰਬੋਧਨ ਕੀਤਾ। ਪਹਿਲਾਂ ਊਹ ਆਪਣੀ ਚੋਣ ਮੁਹਿੰਮ ਦੇ ਨੈਸ਼ਨਲ ਡਾਇਰੈਕਟਰ ਮਨਜੀਤ ਗਿੱਲ ਦੇ ਗ੍ਰਹਿ ਵਿਖੇ ਗਏ ਜਿੱਥੇ ਭਾਰੀ ਗਿਣਤੀ ਵਿੱਚ ਕੰਜ਼ਰਵੇਟਿਵ ਸੁਪੋਰਟਰ ਮੌਜੂਦ ਸਨ। ਉਹਨਾਂ ਦਾ ਦੂਜਾ ਪੜਾਅ ਪੰਜਾਬੀ ਭਾਈਚਾਰੇ ਦੇ ਸਫ਼ਲ ਬਿਜਨਸਮੈਨ ਸੱਜਾ ਸਿੰਘ ਜੱਸਲ ਦੇ ਘਰ ਵਿਖੇ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਸੀ।
ਇਹਨਾਂ ਇੱਕਠਾਂ ਨੂੰ ਸੰਬੋਧਨ ਕਰਦੇ ਹੋਏ ਮੈਕਸਿਮ ਬਰਨੀਏ ਨੇ ਕਿਹਾ ਕਿ ਕੈਨੇਡੀਅਨਾਂ ਕੋਲ ਸਹੀ ਲੀਡਰ ਚੁਣਨ ਦਾ ਹੁਣ ਸਹੀ ਅਵਸਰ ਹੈ। ਉਹਨਾਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਲਈ ਅਗਲੇ ਸਾਲਾਂ ਵਿੱਚ ਪ੍ਰਭਾਵਸ਼ਾਲੀ ਰੋਲ ਅਦਾ ਕਰੇ, ਇਸ ਵਾਸਤੇ ਪਾਰਟੀ ਕੋਲ ਇੱਕ ਸਮਝਦਾਰ ਅਤੇ ਤਜੁਰਬੇਕਾਰ ਲੀਡਰ ਦਾ ਹੋਣਾ ਬਹੁਤ ਜਰੂਰੀ ਹੈ। ਬਰਨੀਏ ਨੇ ਕਿਹਾ ਕਿ ਉਸ ਕੋਲ ਉਹ ਸਾਰੇ ਗੁਣ ਮੌਜੂਦ ਹਨ ਜਿਹੜੇ ਕੰਜ਼ਰਵੇਟਿਵ ਪਾਰਟੀ ਨੂੰ ਅਗਲੀਆਂ ਚੋਣਾਂ ਵਿੱਚ ਸਫ਼ਲਤਾ ਦੁਆਉਣ ਵਾਲੇ ਲੀਡਰ ਵਿੱਚ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਿਸ ਕਦਰ ਲਿਬਰਲ ਪਾਰਟੀ ਆਪ ਹੁਦਰੀਆਂ ਕਰਕੇ ਦੇਸ਼ ਨੂੰ ਘਾਟੇ ਦੇ ਬੱਜਟਾਂ ਵੱਲ ਧੱਕ ਰਹੀ ਹੈ, ਕੈਨੇਡੀਅਨਾਂ ਨੂੰ ਇਸ ਰੁਝਾਨ ਤੋਂ ਨਿਜਾਤ ਪੁਆਉਣ ਲਈ 2019 ਦੀਆਂ ਚੋਣਾਂ ਵਿੱਚ ਉਹ ਇੱਕ ਅਸਰਦਾਰ ਕੰਜ਼ਰਵੇਟਿਵ ਲੀਡਰ ਸਾਬਤ ਹੋਵੇਗਾ।

ਉਨ੍ਹਾਂ ਕਿਹਾ ਕਿ ਤੁਹਾਡਾ ਵੱਡੀ ਗਿਣਤੀ ਵਿੱਚ ਮੇਰਾ ਸਮਰੱਥਨ ਕਰਨਾ ਸਾਬਤ ਕਰਦਾ ਹੈ ਕਿ ਮੇਰੀ ਬਰੈਂਪਟਨ ਵਿੱਚੋਂ ਭਾਰੀ ਜਿੱਤ ਹੋਵੇਗੀ। ਮੈਕਸਿਮ ਨੇ ਕਿਹਾ ਕਿ ਹੁਣ ਇਹ ਯਕੀਨੀ ਬਣਾਉਣ ਦਾ ਵਕਤ ਹੈ ਕਿ ਜਿਹੜੇ ਲੋਕ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਬਣ ਚੁੱਕੇ ਹਨ, ਉਹ ਲੀਡਰਸਿ਼ੱਪ ਚੋਣ ਵਾਲੇ ਦਿਨ ਮੈਨੂੰ ਵੋਟ ਪਾਉਣ। ਇਸ ਮੌਕੇ ਮੈਕਸਿਮ ਦੇ ਨਾਲ ਬੈਰੀ ਸਪਰਿੰਗ-ਵਾਟਰ ਤੋਂ ਐਮ ਪੀ ਏਲੈਕਸ ਨੱਟਲ ਵੀ ਮੌਜੂਦ ਸੀ। ਉਨ੍ਹਾਂ ਇੱਕਠ ਂਸੰਬੋਧਨ ਕਰਦੇ ਹੋਏ ਕਿਹਾ ਕਿ ਬਰੈਂਪਟਨ ਵਿੱਚੋਂ ਮਿਲ ਰਹੇ ਹੁੰਗਾਰੇ ਨੂੰ ਵੇਖਕੇ ਯਕੀਨ ਬਣ ਰਿਹਾ ਹੈ ਕਿ ਜਿੱਤ ਮੈਕਸਿਮ ਦੀ ਝੋਲੀ ਵਿੱਚ ਹੀ ਪਵੇਗੀ। ਉਸਨੇ ਮਿਸੀਸਾਗਾ ਮਾਲਟਨ ਤੋਂ ਕੰਜ਼ਰਵੇਟਿਵ ਪਾਰਟੀ ਦੀ ਟਿਕਟ ਉੱਤੇ ਐਮ ਪੀ ਪੀ ਲਈ ਚੋਣ ਲੜਨ ਦੇ ਚਾਹਵਾਨ ਹਰਦੀਪ ਸਿੰਘ ਗਰੇਵਾਲ ਦੇ ਲੀਡਰਸਿ਼ੱਪ ਗੁਣਾਂ ਦੀ ਭਰਪੂਰ ਸਿਫ਼ਤ ਕੀਤੀ। ਨੱਟਲ ਨੇ ਕਿਹਾ ਮਿਸੀਸਾਗਾ ਮਾਲਟਨ ਤੋਂ ਹਰਦੀਪ ਗਰੇਵਾਲ ਐੱਮ.ਪੀ.ਪੀ. ਲਈ ਇਕ ਚੰਗਾ ਉਮੀਦਵਾਰ ਹੋਵੇਗਾ। ਹਰਦੀਪ ਗਰੇਵਾਲ ਨੇ ਸਮਾਗਮ ਦੌਰਾਨ ਸਟੇਜ ਦੀ ਜਿੰ਼ਮੇਵਾਰੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਇਸ ਮੌਕੇ ਹੋਰਾਂ ਤੋਂ ਇਲਾਵਾ ਮਨਜੀਤ ਗਿੱਲ ਅਤੇ ਗੁਰਦੇਵ ਗਿੱਲ ਨੇ ਵੀ ਸੰਬੋਧਨ ਕਰਕੇ ਸੁਪੋਰਟਰਾਂ ਨੂੰ ਮੈਕਸਿਮ ਬਰਨੀਏ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕੀਤੀ।