ਮੈਂ ਸਲਮਾਨ ਨੂੰ ਪਿਆਰ ਕਰਦੀ ਹਾਂ : ਯੂਲੀਆ ਵੰਤੂਰ


ਭਾਰਤ ਵਿੱਚ ਆਪਣੇ ਸਿੰਗਿੰਗ ਕਰੀਅਰ ਨੂੰ ਵਧਦਾ ਦੇਖ ਕੇ ਯੂਲੀਆ ਵੰਤੂਰ ਖੁਸ਼ ਹੈ। ਉਹ ਸਲਮਾਨ ਖਾਨ ਦੀ ਸ਼ੁਕਰ ਗੁਜ਼ਾਰ ਹੈ ਕਿ ਉਨ੍ਹਾਂ ਨੇ ਗਾਣਾ ਗਾਉਣ ਲਈ ਉਸ ਨੂੰ ਪ੍ਰੇਰਿਤ ਕੀਤਾ। ਕਝ ਦਿਨ ਪਹਿਲਾਂ ਯੂਲੀਆ ਦਾ ਮਨੀਸ਼ ਪਾਲ ਨਾਲ ਇੱਕ ਵੀਡੀਓ ਗੀਤ ‘ਹਰਜਾਈ’ ਰਿਲੀਜ਼ ਹੋਇਆ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਯੂਲੀਆ ਦਾ ਕਹਿਣਾ ਹੈ ਕਿ ਸਲਮਾਨ ਅਮੇਜਿੰਗ ਪਰਸਨ ਹਨ। ਮੈਂ ਉਨ੍ਹਾਂ ਵਰਗੇ ਇਨਸਾਨ ਨੂੰ ਪਹਿਲਾਂ ਕਦੇ ਨਹੀਂ ਮਿਲੀ। ਉਹ ਬੇਹੱਦ ਸਰਲ ਹਨ। ਹਮੇਸ਼ਾ ਦੂਸਰਿਆਂ ਦੇ ਬਾਰੇ ਸੋਚਦੇ ਹਨ, ਚਾਹੇ ਉਹ ਦੋਸਤ ਹੋਵੇ ਜਾਂ ਸੜਕ ‘ਤੇ ਜਾ ਰਿਹਾ ਕੋਈ, ਭਿਖਾਰੀ ਜਿਸ ਦੀ ਉਹ ਬੀਇੰਗ ਹਿਊਮਨ ਫਾਊਂਡੇਸ਼ਨ ਦੇ ਰਾਹੀਂ ਮਦਦ ਕਰਦੇ ਹਨ। ਉਨ੍ਹਾਂ ਦੀ ਫੈਮਿਲੀ ਹਰ ਰੋਜ਼ ਕਾਫੀ ਸਾਰੀ ਰਕਮ ਦੂਸਰਿਆਂ ਦੀ ਮਦਦ ਵਿੱਚ ਖਰਚ ਕਰ ਦਿੰਦੀ ਹੈ।
ਆਪਣੀ ਗਾਇਕੀ ਬਾਰੇ ਉਸ ਦਾ ਕਹਿਣਾ ਹੈ ਕਿ ਸਲਮਾਨ ਦੇ ਕਾਰਨ ਹੀ ਉਸ ਨੇ ਗਾਉਣਾ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਹੀ ਮੈਨੂੰ ਉਤਸ਼ਾਹਤ ਕੀਤਾ। ਉਹ ਅਜਿਹੇ ਇਨਸਾਨ ਹਨ, ਜਿਨ੍ਹਾਂ ਨੂੰ ਮੇਰੀ ਆਵਾਜ਼ ‘ਤੇ ਭਰੋਸਾ ਸੀ ਤਾਂ ਇਸ ਦਾ ਸਾਰਾ ਕ੍ਰੈਡਿਟ ਉਨ੍ਹਾਂ ਹੀ ਜਾਂਦਾ ਹੈ। ਸਲਮਾਨ ਬਹੁਤ ਵੱਡਾ ਨਾਂਅ ਹੈ, ਪ੍ਰੰਤੂ ਮੈਂ ਇਹੀ ਕਹਾਂਗੀ ਕਿ ਮੇਰੀ ਆਪਣੀ ਪਛਾਣ ਹੈ, ਮੈਂ ਆਪਣੇ ਦਮ ‘ਤੇ ਵੀ ਕਾਫੀ ਕੁਝ ਅਚੀਵ ਕੀਤਾ ਹੈ। ਸਲਮਾਨ ਨਾਲ ਪਿਆਰ ਬਾਰੇ ਪੁੱਛਣ ‘ਤੇ ਉਸ ਦਾ ਕਹਿਣਾ ਹੈ ਕਿ ਮੈਂ ਸਲਮਾਨ ਨੂੰ ਪਿਆਰ ਕਰਦੀ ਹਾਂ, ਮੇਰਾ ਮਤਲਬ ਹੈ ਕਿ ਉਨ੍ਹਾਂ ਨੂੰ ਕੌਣ ਪਿਆਰ ਨਹੀਂ ਕਰਦਾ। ਉਹ ਬੜੇ ਵਧੀਆ ਇਨਸਾਨ ਹਨ। ਮੈਨੂੰ ਇਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਇਹ ਜ਼ਿੰਦਗੀ ਬਦਲਣ ਵਾਲਾ ਐਕਸਪੀਰੀਅਸ ਹੈ। ਮੇਰਾ ਕਦੇ ਵੀ ਇੰਡੀਆ ਆਉਣ ਦਾ ਪਲਾਨ ਨਹੀਂ ਸੀ, ਪਰ ਸਭ ਕੁਝ ਅਚਾਨਕ ਹੋ ਗਿਆ ਅਤੇ ਮੈਂ ਇਥੇ ਰਹਿ ਕੇ ਬਹੁਤ ਖੁਸ਼ ਹਾਂ।