ਮੈਂ ਦੀਪਿਕਾ ਤੇ ਪ੍ਰਿਅੰਕਾ ਦੇ ਬਰਾਬਰ ਵਧੀਆ ਨਹੀਂ: ਸੋਨਮ ਕਪੂਰ

sonu
ਸੋਨਮ ਕਪੂਰ ਨੇ ਕੁਝ ਸਮਾਂ ਪਹਿਲਾਂ ਹਾਲੀਵੁੱਡ ਟੈਲੇਂਟ ਏਜੰਸੀ ਯੂ ਟੀ ਏ ਜੁਆਇਨ ਕੀਤੀ ਹੈ। ਇਸ ਦੇ ਬਿਨਾ ਉਹ ਹਾਲੀਵੁੱਡ ਉੱਤੇ ਵੀ ਨਜ਼ਰ ਰੱਖ ਰਹੀ ਹੈ। ਜਦ ਉਸ ਤੋਂ ‘ਕਾਫੀ ਵਿਦ ਕਰਣ’ ਵਿੱਚ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਇਸ ਨੂੰ ਇੱਕ ਮਜ਼ਾਕ ਕਿਹਾ ਸੀ। ਉਸ ਨੇ ਕਿਹਾ, ‘ਪਤਾ ਨਹੀਂ ਕਿਉਂ ਯੂ ਟੀ ਏ ਜੁਆਇਨ ਕਰਨ ਦੇ ਬਾਅਦ ਲੋਕ ਉਸ ਤੋਂ ਹਾਲੀਵੁੱਡ ਦੇ ਬਾਰੇ ਪੁੱਛਣ ਲੱਗੇ ਹਨ?’ ਹੁਣ ਸੋਨਮ ਕਪੂਰ ਨੇ ਆਪਣੀ ਤਾਜ਼ਾ ਗੱਲਬਾਤ ਵਿੱਚ ਕਿਹਾ ਹੈ, ‘ਫਿਲਮਾਂ ਸਾਈਨ ਕਰਨ ਦੇ ਮੇਰੇ ਪੈਰਾਮੀਟਰ ਅਜੇ ਵੀ ਉਹੀ ਹਨ, ਜੋ ਪਹਿਲਾਂ ਸਨ। ਮੈਂ ਅਜੇ ਵੀ ਉਸੇ ਤਰ੍ਹਾਂ ਦੀਆਂ ਭੂਮਿਕਾਵਾਂ ਦੀ ਤਲਾਸ਼ ਕਰਦੀ ਹਾਂ। ਮੈਂ ਹਾਲੀਵੁੱਡ ਵਿੱਚ ਵੀ ਚੰਗੇ ਰੋਲ ਚਾਹੁੰਦੀ ਹਾਂ। ਇਸ ਵਿੱਚ ਕੋਈ ਬਦਲਾਓ ਨਹੀਂ ਆਇਆ। ਹਾਲੀਵੁੱਡ ਵਿੱਚ ਵੀ ਮੈਂ ਓਦੋਂ ਕੰਮ ਕਰਾਂਗੀ, ਜਦ ਚੰਗੇ ਪ੍ਰੋਜੈਕਟ ਮਿਲਣਗੇ। ਜੇ ਮੈਂ ਚੀਨ ਵਿੱਚ ਵੀ ਕੰਮ ਕਰਾਂਗੀ ਤਾਂ ਮੇਰੇ ਇਹੀ ਪੈਰਾਮੀਟਰ ਹੋਣਗੇ। ਦਰਅਸਲ ਮੇਰੇ ਲਈ ਇੰਡਸਟਰੀ ਮੈਟਰ ਨਹੀਂ ਕਰਦੀ ਹੈ।’
ਪ੍ਰਿਅੰਕਾ ਅਤੇ ਦੀਪਿਕਾ ਨਾਲ ਆਪਣੀ ਤੁਲਨਾ ਦੇ ਸਵਾਲ ਉੱਤੇ ਸੋਨਮ ਇਮਾਨਦਾਰੀ ਨਾਲ ਕਹਿੰਦੀ ਹੈ ਕਿ ਉਹ ਉਨ੍ਹਾਂ ਦੇ ਵਰਗੀ ਨਹੀਂ ਬਣ ਸਕਦੀ। ਉਹ ਕਹਿੰਦੀ ਹੈ, ‘ਪ੍ਰਿਅੰਕਾ ਤੇ ਦੀਪਿਕਾ ਜਿਸ ਜਗ੍ਹਾ ਪਹੁੰਚ ਚੁੱਕੀਆਂ ਹਨ, ਉਥੇ ਪਹੁੰਚਣਾ ਸੱਚ ਵਿੱਚ ਬਹੁਤ ਔਖਾ ਹੈ। ਉਹ ਬਹੁਤ ਚੰਗਾ ਕੰਮ ਕਰ ਰਹੀਆਂ ਹਨ। ਮੈਨੂੰ ਨਹੀਂ ਲੱਗਦਾ ਕਿ ਮੈਂ ਉਨ੍ਹਾਂ ਦੀ ਬਰਾਬਰੀ ਕਰ ਸਕਾਂਗੀ। ਉਨ੍ਹਾਂ ਦੇ ਨਾਲ ਮੇਰੀ ਤੁਲਨਾ ਕੀਤੇ ਜਾਣ ਉੱਤੇ ਮੈਨੂੰ ਕੋਈ ਇਤਰਾਜ਼ ਨਹੀਂ। ਜੇ ਮੈਂ ਉਨ੍ਹਾਂ ਦੇ ਵਰਗਾ ਥੋੜ੍ਹਾ ਕੁਝ ਵੀ ਕਰ ਸਕਾਂਗੀ ਤਾਂ ਇਹ ਮੇਰੇ ਲਈ ਬਹੁਤ ਹੋਵੇਗਾ।’
ਸੋਨਮ ਕਪੂਰ ਹਾਲੀਵੁੱਡ ਦੇ ਰੁਖ਼ ਉੱਤੇ ਕਹਿੰਦੀ ਹੈ ਕਿ ‘ਅਜਿਹਾ ਨਹੀਂ ਕਿ ਮੈਂ ਰੋਜ਼ ਸਵੇਰੇ ਉਠ ਕੇ ਕਹਾਂ, ਓਹ ਮੈਂ ਹਾਲੀਵੁੱਡ ਸਟਾਰ ਬਣਨਾ ਹੈ। ਦਰਅਸਲ, ਮੈਂ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰਨਾ ਚਾਹੁੰਦੀ ਹਾਂ। ਅਜਿਹਾ ਨਹੀਂ ਕਿ ਮੈਂ ਆਪਣੇ ਹਾਲੀਵੁੱਡ ਕਰੀਅਰ ਲਈ ਬਾਲੀਵੁੱਡ ਨੂੰ ਬੈਕਸੀਟ ‘ਤੇ ਰੱਖਾਂ। ਜੇ ਮੇਰੇ ਵਿਦੇਸ਼ੀ ਏਜੰਟ ਮੈਨੂੰ ਕੋਈ ਰੋਲ ਦੱਸਣਗੇ ਤਾਂ ਮੈਂ ਉਸ ਦੀ ਬਾਲੀਵੁੱਡ ਰੋਲ ਨਾਲ ਤੁਲਨਾ ਕਰਨ ਦੇ ਬਾਅਦ ਤੈਅ ਕਰਾਂਗੀ। ਮੈਂ ਸਿਰਫ ਆਪਣੇ ਘੇਰੇ ਨੂੰ ਵਧਾਉਣਾ ਚਾਹੁੰਦੀ ਹਾਂ। ਹਾਲੀਵੁੱਡ ਜਾਂ ਬਾਲੀਵੁੱਡ ਮੈਟਰ ਨਹੀਂ ਕਰਦਾ।’