ਮੈਂ ਤਾਂ ਏਦਾਂ ਦੀ ਹੀ ਹਾਂ : ਡਾਇਨਾ ਪੇਂਟੀ


ਫਿਲਮ ‘ਕਾਕਟੇਲ’ ਵਿੱਚ ਇੱਕ ਸਾਧਾਰਨ ਜਿਹੀ ਕੁੜੀ ਮੀਰਾ ਦਾ ਕਿਰਦਾਰ ਨਿਭਾਉਣ ਵਾਲੀ ਡਾਇਨਾ ਪੇਂਟੀ ਨੇ ‘ਹੈਪੀ ਭਾਗ ਜਾਏਗੀ’ ਅਤੇ ‘ਲਖਨਊ ਸੈਂਟਰਲ’ ਵਰਗੀਆਂ ਫਿਲਮਾਂ ‘ਚ ਵੱਖ-ਵੱਖ ਕਿਰਦਾਰ ਨਿਭਾਏ ਹਨ। ਫਿਲਮਾਂ ਤੋਂ ਇਲਾਵਾ ਉਹ ਆਪਣੇ ਸਟਾਈਲ ਲਈ ਚਰਚਾ ਵਿੱਚ ਰਹਿੰਦੀ ਹੈ। ਪੇਸ਼ ਹਨ ਡਾਇਨਾ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਮੇਕਅਪ ਨਾਲ ਤੁਹਾਡਾ ਰਿਸ਼ਤਾ ਕਿਹੋ ਜਿਹਾ ਹੈ? ਕੀ ਤੁਸੀਂ ਇਸ ਦਾ ਆਨੰਦ ਲੈਂਦੇ ਹੋ ਜਾਂ ਇਸ ਤੋਂ ਬਿਨਾਂ ਵੀ ਤੁਹਾਡਾ ਕੰਮ ਚੱਲ ਜਾਂਦਾ ਹੈ?
– ਕੁਝ-ਕੁਝ ਮਿਕ ਜਿਹਾ ਰਿਸ਼ਤਾ ਹੈ। ਜਦੋਂ ਮੈਂ ਕੰਮ ਕਰ ਰਹੀ ਹੁੰਦੀ ਹਾਂ ਤਾਂ ਮੈਨੂੰ ਬਹੁਤ ਮੇਕਅਪ ਕਰਨਾ ਪੈਂਦਾ ਹੈ। ਇੱਕ ਅਜਿਹਾ ਵੀ ਸਮਾਂ ਸੀ, ਜਦੋਂ ਮੈਨੂੰ ਮੇਕਅਪ ਕਰਨਾ ਆਉਂਦਾ ਹੀ ਨਹੀਂ ਸੀ। ਮੈਂ ਇਸ ਦਾ ਇਸਤੇਮਾਲ ਕਰ ਕੇ ਕੰਫਰਟੇਬਲ ਮਹਿਸੂਸ ਨਹੀਂ ਕਰਦੀ ਸੀ, ਪਰ ਹੁਣ ਇਸ ਨਾਲ ਮੇਰਾ ਰਿਸ਼ਤਾ ਚੰਗਾ ਹੋ ਗਿਆ ਹੈ। ਹੁਣ ਮੈਨੂੰ ਡਰੈਸਅਪ ਹੋਣਾ ਚੰਗਾ ਲੱਗਣਾ ਲੱਗਾ ਹੈ।
* ਤੁਹਾਨੂੰ ਮੇਕਅਪ ਬਾਰੇ ਕਦੋਂ ਪਤਾ ਲੱਗਾ?
– ਇੱਕ ਬੱਚੀ ਵਜੋਂ ਮੈਂ ਅਕਸਰ ਆਪਣੀ ਮਾਂ ਨੂੰ ਕੰਮ ਲਈ ਤਿਆਰ ਹੁੰਦਿਆਂ ਦੇਖਿਆ ਸੀ। ਮੈਂ ਉਨ੍ਹਾਂ ਨੂੰ ਅੱਖਾਂ ਦਾ ਮੇਕਅਪ ਕਰਦੇ ਦੇਖਦੀ ਸੀ, ਸ਼ਾਇਦ ਉਦੋਂ ਮੈਨੂੰ ਮੇਕਅਪ ਬਾਰੇ ਪਤਾ ਲੱਗਾ ਸੀ। ਭਾਵੇਂ ਬਿਨਾਂ ਮੇਕਅਪ ਦੇ ਮੈਨੂੰ ਘਰ ‘ਚੋਂ ਬਾਹਰ ਜਾਣਾ ਪਵੇ, ਫਿਰ ਵੀ ਮੈਂ ਅੱਖਾਂ ਨੂੰ ਡਿਫਾਈਨ ਕਰਨਾ ਨਹੀਂ ਭੁੱਲਦੀ। ਉਂਝ ਮੇਕਅਪ ਦੀ ਜਾਣਕਾਰੀ ਕਾਲਜ ‘ਚ ਸਹੀ ਢੰਗ ਨਾਲ ਮਿਲੀ। ਮੇਰੀ ਮਾਂ ਨੇ ਮੈਨੂੰ ਪਲਕਾਂ ‘ਤੇ ਆਈਲਾਈਨਰ ਲਾਉਣਾ ਸਿਖਾਇਆ। ਇਸ ਵਿੱਚ ਪ੍ਰਫੈਕਟ ਹੋਣ ਵਿੱਚ ਮੈਨੂੰ ਕਾਫੀ ਮਿਹਨਤ ਕਰਨੀ ਪਈ। ਮੇਰੀ ਮਾਂ ਵੀ ਬਹੁਤ ਘੱਟ ਮੇਕਅਪ ਕਰਦੀ ਸੀ, ਇਹੀ ਮੇਰੀ ਵੀ ਆਦਤ ਬਣ ਗਈ।
* ਹੁਣ ਤੁਹਾਡੇ ਮੇਕਅਪ ਬੈਗ ‘ਚ ਕੀ-ਕੀ ਦੇਖਣ ਨੂੰ ਮਿਲੇਗਾ?
-ਇੱਕ ਲਿਪ ਬਾਮ, ਡੇ ਕਲਰ ਲਿਪਸਟਿਕ ਅਤੇ ਮੇਰਾ ਕੱਜਲ। ਨਾਲ ਹੀ ਮੇਰਾ ਆਈਲੈਸ਼ ਕਲਰ ਵੀ। ਇਸ ਤੋਂ ਬਿਨਾਂ ਮੇਰਾ ਕੰਮ ਨਹੀਂ ਚੱਲਦਾ। ਜਦੋਂ ਮੇਰੀਆਂ ਲੈਸ਼ੇਜ ਚੰਗੀ ਤਰ੍ਹਾਂ ਕਲਰ ਹੁੰਦੀੱਾਂ ਹਨ ਤਾਂ ਮੇਰੀ ਲੁਕ ਸਪੈਸ਼ਲ ਹੋ ਜਾਂਦੀ ਹੈ।
* ਤੁਹਾਡਾ ਸਟਾਈਲ ਹਮੇਸ਼ਾ ਖਾਸ ਰਿਹਾ ਹੈ। ਤੁਹਾਡੇ ਲਈ ਫੈਸ਼ਨ ਦਾ ਕੀ ਮਤਲਬ ਹੈ?
– ਫੈਸ਼ਨ ‘ਤੇ ਮੇਰਾ ਫੋਕਸ ਰਹਿੰਦਾ ਹੈ ਕਿ ਮੈਂ ਇਸ ਨੂੰ ਕੈਜ਼ੁਅਲ ਅਤੇ ਈਜ਼ੀ ਰੱਖਾਂ। ਮੈਂ ਹਮੇਸ਼ਾ ਐਫਰਟਲੈੱਸ ਰਹਿਣ ‘ਚ ਵਿਸ਼ਵਾਸ ਰੱਖਦੀ ਹਾਂ। ਮੇਰਾ ਸੁਭਾਅ ਕੁਝ ਅਜਿਹਾ ਹੈ। ਮੈਂ ਕੀ ਪਛਾਨਣਾ ਹੈ, ਇਹ ਸੋਚਣ ‘ਤੇ ਮੈਂ ਦੋ ਘੇੱਟੇ ਨਹੀਂ ਲਾਉਂਦੀ। ਮੈਂ ਓਵਰ ਦਿ ਟੌਪ ਵੀ ਕੁਝ ਨਹੀਂ ਕਰਦੀ।
* ‘ਕਾਕਟੇਲ’ ਤੋਂ ‘ਲਖਨਊ ਸੈਂਟਰਲ’ ਤੱਕ ਫਿਲਮਾਂ ‘ਚ ਤੁਹਾਡੀ ਮੌਜੂਦਗੀ ਕਾਫੀ ਚਮਕਦਾਰ ਰਹੀ ਹੈ। ‘ਪਰਮਾਣੂ ਦਿ ਸਟੋਰੀ ਆਫ ਪੋਖਰਣ’ ਵਿੱਚ ਤੁਹਾਡੀ ਆਰਮੀ ਲੁਕ ਕਾਫੀ ਆਕਰਸ਼ਿਕ ਲੱਗ ਰਹੀ ਹੈ?
– ਇਹ ਫਿਲਮ ਇਤਿਹਾਸ ਨੂੰ ਸ਼ਰਧਾਂਜਲੀ ਹੈ, ਜਦੋਂ 1998 ‘ਚ ਪੋਖਰਣ ਵਿੱਚ ਪਰਮਾਣੂ ਪ੍ਰੀਖਣ ਕੀਤਾ ਗਿਆ ਸੀ, ਜਿੰਨਾ ਸੰਭਵ ਹੋ ਸਕਿਆ ਅਸੀਂ ਇਸ ਦੌਰ ਨੂੰ ਪ੍ਰਮਾਣਿਤ ਤੌਰ ‘ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਇੱਕ ਮਹੱਤਵ ਪੂਰਨ ਫਿਲਮ ਹੈ ਕਿਉਂਕਿ ਲੋਕਾਂ ਨੂੰ ਇਸ ਮਿਸ਼ਨ ਦੀਆਂ ਡਿਟੇਲਸ ਪਤਾ ਨਹੀਂ ਹਨ। ਸ਼ਾਇਦ ਹੀ ਅਜਿਹੇ ਸਬਜੈਕਟ ‘ਤੇ ਕੋਈ ਹੋਰ ਫਿਲਮ ਬਣੀ ਹੋਵੇ।
* ਹੋਰ ਕਿਹੜੀਆਂ ਫਿਲਮਾਂ ਕਰ ਰਹੇ ਹੋ?
-ਮੈਂ ਕੁਝ ਸਕ੍ਰਿਪਟਸ ਪੜ੍ਹ ਰਹੀ ਹਾਂ ਤੇ ਜਲਦ ਹੀ ਤੁਹਾਨੂੰ ਖੁਸ਼ਖਬਰੀ ਮਿਲੇਗੀ। ਮੈਂ ‘ਹੈਪੀ ਭਾਗ ਜਾਏਗੀ ਰਿਟਰਨਸ’ ਵੀ ਕਰ ਰਹੀ ਹਾਂ।