ਮੈਂ ਖੁਦ ਨੂੰ ਪਰੂਵ ਕਰ ਚੁੱਕਾ ਹਾਂ : ਅਰਸ਼ਦ ਵਾਰਸੀ

warsi
ਅਰਸ਼ਦ ਹਾਲ ਹੀ ਵਿੱਚ ਫਿਲਮ ‘ਇਰਾਦਾ’ ਵਿੱਚ ਦਮਦਾਰ ਰੋਲ ਵਿੱਚ ਦਿਖਾਈ ਦਿੱਤੇ। ਨਿਰਦੇਸ਼ਕ ਅਪਰਣਾ ਸਿੰਘ ਦੀ ਇਹ ਪਹਿਲੀ ਫਿਲਮ ਹੈ ਤੇ ਅਰਸ਼ਦ ਵੀ ਪਹਿਲੀ ਵਾਰ ਕਿਸੇ ਮਹਿਲਾ ਨਿਰਦੇਸ਼ਕ ਨਾਲ ਕੰਮ ਕਰ ਰਹੇ ਹਨ। ਇਸ ਮੁਲਾਕਾਤ ਵਿੱਚ ਉਨ੍ਹਾਂ ਨੇ ਫਿਲਮਾਂ ਦੀ ਕਾਰਜਸ਼ੈਲੀ, ਅਸਫਲਤਾਵਾਂ ਅਤੇ ਫਿਲਮ ਇੰਡਸਟਰੀ ਦੇ ਕੈਂਪ ਕਲਚਰ ਬਾਰੇ ਗੱਲ ਕੀਤੀ। ਪੇਸ਼ ਉਸੇ ਗੱਲਬਾਤ ਦੇ ਕੁਝ ਅੰਸ਼ :
* ਮਹਿਲਾ ਨਿਰਦੇਸ਼ਕ ਨਾਲ ਕੰਮ ਕਰਨਾ ਕਿੰਨਾ ਅਲੱਗ ਹੈ?
– ਅਪਰਣਾ ਸਿੰਘ ਬੜੀ ਵਧੀਆ ਲੇਖਕ ਵੀ ਹੈ। ਉਹ ਮੇਰੀ ਪਹਿਲੀ ਫੀਮੇਲ ਨਿਰਦੇਸ਼ਕ ਹੈ। ਮਹਿਲਾ ਨਿਰਦੇਸ਼ਕ ਗਾਲਾਂ ਬਿਲਕੁਲ ਨਹੀਂ ਦਿੰਦੀ, ਸੈਂਸਟਿਵ ਹੁੰਦੀਆਂ ਹਨ। ਇਸ ਦੇ ਪਹਿਲਾਂ ਮੈਂ ਸਿਰਫ ਫਰਾਹ ਖਾਨ ਨੂੰ ਜਾਣਦਾ ਸੀ, ਪ੍ਰੰਤੂ ਫਰਾਹ ਕਿਸੇ ਪੁਰਸ਼ ਡਾਇਰੈਕਟਰ ਵਾਂਗ ਕੰਮ ਕਰਾਉਣ ਵਿੱਚ ਮਾਹਰ ਹੈ। ਮੈਂ ‘ਇਰਾਦਾḔ ਦੇ ਲਈ ਇੱਕ ਸ਼ਾਟ ਦੇ ਰਿਹਾ ਸੀ, ਜਿਸ ਵਿੱਚ ਫੋਨ Ḕਤੇ ਗੱਲ ਕਰਨੀ ਸੀ। ਕੁਝ ਦੇਰ ਬਾਅਦ ਮੈਨੂੰ ਲੱਗਾ ਸ਼ਾਟ ਦੇ ਲਈ ਕੱਟ ਤਾਂ ਬੋਲਿਆ ਨਹੀਂ। ਪੁੱਛਣ ਉੱਤੇ ਅਪਰਣਾ ਹੌਲੀ ਜਿਹੀ ਕਹਿੰਦੇ ਹਨ, ਮਾਈਕ ਨਹੀਂ ਚੱਲ ਰਿਹਾ ਤੇ ਮੈਂ ਦੋ ਵਾਰ ਕੱਟ ਬੋਲਿਆ, ਪਰ ਤੁਸੀਂ ਸੁਣਿਆ ਨਹੀਂ।
* ਮਹਿਲਾ ਨਿਰਦੇਸ਼ਕ ਹੋਵੇ ਜਾਂ ਬੌਸ, ਉਸ ਦੀ ਗੱਲ ਮੰਨਣ ਵਿੱਚ ਆਮ ਲੋਕਾਂ ਨੂੰ ਤਕਲੀਫ ਹੁੰਦੀ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
– ਹਾਂ, ਇਹ ਸਹੀ ਹੈ ਕਿ ਫੀਮੇਲ ਦੀ ਗੱਲ ਜ਼ਿਆਦਾਤਰ ਲੋਕ ਨਹੀਂ ਮੰਨਦੇ। ਸਾਡੀ ਮੇਲ ਡ੍ਰਿਵੇਨ ਸੁਸਾਇਟੀ ਹੈ। ਇਹ ਤੁਹਾਡੀ ਸਮਝ Ḕਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੰਮ ਦੇ ਘੇਰੇ ਵਿੱਚ ਈਗੋ ਨੂੰ ਕਿੰਨਾ ਮਹੱਤਵ ਦੇ ਰਹੇ ਹੋ। ਨਿਰਦੇਸ਼ਕ ਉਂਝ ਵੀ ਅਜਿਹਾ ਇਨਸਾਨ ਹੁੰਦਾ ਹੈ, ਜੋ 150 ਲੋਕਾਂ ਦੀ ਮੌਜੂਦਗੀ ਵਿੱਚ ਵੀ ਆਪਣੇ ਸ਼ਾਟ ਨੂੰ ਬੈਸਟ ਬਣਾਉਣ ਲਈ ਸੋਚਦਾ ਹੈ, ਜਦ ਕਿ ਜੇ ਅਸੀਂ ਕੁਝ ਸੋਚ ਰਹੇ ਹਾਂ ਅਤੇ ਇਸੇ ਦੌਰਾਨ ਜੇ ਕੋਈ ਕੁਝ ਕਹਿ ਦਿੰਦਾ ਹੈ ਤਾਂ ਤਦ ਸਾਡਾ ਵਿਚਾਰ ਹੀ ਕਿਤੇ ਗੁਆਚ ਜਾਂਦਾ ਹੈ।
* ਤੁਹਾਡੀਆਂ ਪਿਛਲੀਆਂ ਫਿਲਮਾਂ ਨਹੀਂ ਚੱਲੀਆਂ, ਕੀ ਕਹਾਣੀਆਂ ਗਲਤ ਸੀ ਜਾਂ ਫਿਰ ਫਿਲਮਾਂ ਹੀ ਵਧੀਆ ਢੰਗ ਨਾਲ ਨਹੀਂ ਬਣ ਸਕੀਆਂ?
– ‘ਜੋ ਵੀ ਕਰਵਾ ਲੋ’, ਮੇਰੇ ਸੈਕਟਰੀ ਦੀ ਫਿਲਮ ਸੀ, ਇਸ ਲਈ ਮੈਂ ਕੀਤੀ। ਸਲੈਪ ਸਟਿੱਕ ਕਾਮੇਡੀ ਸਾਡੇ ਏਥੇ ਘੱਟ ਬਣਦੀ ਹੈ, ਇਸ ਤਰ੍ਹਾਂ ਦੀਆਂ ਫਿਲਮਾਂ ਵਿੱਚ ਖਰਚ ਵੱਧ ਹੁੰਦਾ ਹੈ ਤੇ ਅਸੀਂ ਘੱਟ ਬਜਟ ਵਿੱਚ ਬਣਾਈ ਸੀ। ‘ਮਾਈਕਲ ਮਿਸ਼ਰਾḔ ਚੰਗੀ ਕਹਣੀ ਸੀ, ਪਰ ਉਹੋ ਜਿਹੀ ਨਹੀਂ ਬਣ ਸਕੀ। ਸਟੋਰੀ ਲਾਈਨ ਸ੍ਰੀਦੇਵੀ ਦੀ ਫਿਲਮ ‘ਸਦਮਾḔ ਦੀ ਤਰ੍ਹਾਂ ਸੀ, ਪਰੰਤੂ ਉਸ ਵਿੱਚ ਕੁਝ ਕਮੀਆਂ ਰਹੀਆਂ।
* ਕੁਝ ਵੀ ਹੋਵੇ, ਫਲਾਪ ਤਾਂ ਤੁਹਾਡੇ ਹੀ ਅਕਾਊਂਟ ਵਿੱਚ ਗਈ?
– ਸਹੀ ਹੈ ਫਲਾਪ ਮੇਰੇ ਅਕਾਊਂਟ ਵਿੱਚ ਜਾਂਦੀ ਹੈ। ਮੇਰਾ ਪਲੱਸ ਪੁਆਇੰਟ ਇਹ ਹੈ ਕਿ ਮੈਂ ਖੁਦ ਨੂੰ ਪਰੂਵ ਕਰ ਚੁੱਕਾ ਹਾਂ। ਲੋਕਾਂ ਨੂੰ ਇਹ ਪਤਾ ਹੈ ਕਿ ਮੈਂ ਆਪਣਾ ਕੰਮ ਜਾਣਦਾ ਹਾਂ। ਮੈਂ ਅਸੁਰੱਖਿਅਤ ਨਹੀਂ। ਤੁਹਾਨੂੰ ਕੰਮ ਨਹੀਂ ਆਉਂਦਾ, ਤਦ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੁੰਦੇ ਹੋ। ਕੁਝ ਲੋਕ ਤਾਂ ਇਸੇ ਤਰ੍ਹਾਂ ਨਾਲ ਫਿਲਮਾਂ ਵਿੱਚ ਚੱਲ ਵੀ ਰਹੇ ਹਨ। ਇਮਾਨਦਾਰੀ ਨਾਲ ਕੰਮ ਕਰੋ ਤਾਂ ਸਫਲਤਾ ਮਿਲਦੀ ਹੀ ਹੈ।
* ਤੁਸੀਂ ਬਾਲੀਵੁੱਡ ਦੇ ਕਿਸੇ ਕੈਂਪ ਜਾਂ ਗਰੁੱਪ ਦਾ ਹਿੱਸਾ ਨਹੀਂ ਹੋ। ਕੀ ਇਸ ਨਾਲ ਫਰਕ ਪੈਂਦਾ ਹੈ?
– ਅਸੀਂ ਉਨ੍ਹਾਂ ਲੋਕਾਂ ਨਾਲ ਕੰਮ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨਾਲ ਕੰਫਰਟੇਬਲ ਹੋਈਏ। ਮੈਂ ਪੈਸਾ ਕਮਾਉਣ ਨਾਲੋਂ ਵੱਧ ਪਰਵਾਰ ਨਾਲ ਵਕਤ ਬਿਤਾਉਂਦਾ ਹਾਂ। ਕਿਸੇ ਵੀ ਗਰੁੱਪ ਵਿੱਚ ਰਹਿਣ ਦੇ ਲਈ ਉਨ੍ਹਾਂ ਦੀ ਤਰ੍ਹਾਂ ਰਹਿਣਾ ਪੈਂਦਾ ਹੈ। ਉਨ੍ਹਾਂ ਦੀ ਤਰ੍ਹਾਂ ਬੋਲਣਾ ਪੈਂਦਾ ਹੈ। ਇਸ ਤੋਂ ਬਿਹਤਰ ਹੈ ਕਿ ਮੈਂ ਆਪਣੀ ਫੈਮਿਲੀ ਨਾਲ ਰਹਾਂ। ਪੈਸਾ ਜਾਂ ਪਰਵਾਰ ਦਾ ਸਵਾਲ ਹੋਵੇ ਤਾਂ ਮੈਨੂੰ ਆਪਣੇ ਪਰਵਾਰ ਦੇ ਨਾਲ ਰਹਿਣਾ ਹੈ। ਬੈਂਕ ਅਤੇ ਈ ਐਮ ਆੀ ਦੇ ਲਈ ਕੁਝ ਘੱਟ ਫਿਲਮਾਂ ਵੀ ਕਰ ਲੈਂਦੇ ਹਾਂ। ਮੈਨੂੰ ਬੁਰਾ ਉਦੋਂ ਲੱਗਦਾ ਹੈ ਜਦ ਕੋਈ ਵੱਡਾ ਸਿਤਾਰਾ ਜਿਸ ਦੇ ਕੋਲ ਪੈਸਾ ਹੋਵੇ ਸਾਧਨ ਹੋਣ, ਫਿਰ ਵੀ ਉਹ ਖਰਾਬ ਫਿਲਮ ਬਣਾਏ। ਤੁਸੀਂ ਬੈਸਟ ਨਿਰਦੇਸ਼ਕ ਤਕਨੀਕ ਲਿਆ ਸਕਦੇ ਹੋ ਤਾਂ ਖਰਾਬ ਫਿਲਮ ਕਿਉਂ ਬਣਾ ਰਹੇ ਹੋ।