‘ਮੈਂਟਲ ਹੈ ਕਯਾ’ ਦੀ ਸ਼ੂਟਿੰਗ ਹੋਈ ਖਤਮ


ਏਕਤਾ ਕਪੂਰ ਖੁਸ਼ ਹੈ ਕਿ ਉਸ ਦੀ ਫਿਲਮ ‘ਮੈਂਟਲ ਹੈ ਕਯਾ’ ਦੀ ਸ਼ੂਟਿੰਗ ਦਾ ਕੰਮ ਪੂਰਾ ਹੋ ਗਿਆ ਹੈ। ਲੰਡਨ ਵਿੱਚ ਫਿਲਮ ਦੀ ਸ਼ੂਟਿੰਗ ਦੇ ਆਖਰੀ ਦਿਨ ਕੰਗਨਾ ਅਤੇ ਰਾਜ ਕੁਮਾਰ ਰਾਓ ਸਮੇਤ ਯੂਨਿਟ ਦੇ ਲੋਕਾਂ ਨੇ ਇੱਕ ਦੂਸਰੇ ਨੂੰ ਬਾਇ-ਬਾਇ ਕੀਤਾ। ਕੰਗਨਾ ਨੇ ਲੱਗੇ ਹੱਥੀਂ ਇਸ਼ਾਰਾ ਦੇ ਦਿੱਤਾ ਕਿ ਜੇ ਇਸ ਦਾ ਪਾਰਟ-2 ਬਣਾਉਣ ਦੀ ਗੱਲ ਹੋਵੇਗੀ, ਉਹ ਜ਼ਰੂਰ ਇਸ ਵਿੱਚ ਕੰਮ ਕਰੇਗੀ। ਕੰਗਨਾ ‘ਮਣੀਕਰਣਿਕਾ’ ਦੀ ਸ਼ੂਟਿੰਗ ਦਾ ਬਾਕੀ ਕੰਮ ਨਿਪਟਾਏਗੀ, ਫਿਰ ਅਮਿਤਾਭ ਬੱਚਨ ਦੇ ਨਾਲ ਵਾਲੀ ਫਿਲਮ ਵਿੱਚ ਕੰਮ ਕਰੇਗੀ।
‘ਮੈਂਟਲ ਹੈ ਕਯਾ’ ਦੀ ਰਿਲੀਜ਼ ਡੇਟ ਨੂੰ ਲੈ ਕੇ ਥੋੜ੍ਹਾ ਸਸਪੈਂਸ ਹੈ। ਆਨ ਦਿ ਰਿਕਾਰਡ ਇਸ ਨੂੰ ਫਰਵਰੀ 2019 ਵਿੱਚ ਰਿਲੀਜ਼ ਕਰਨ ਦੀ ਗੱਲ ਕਹੀ ਗਈ ਹੈ। ਯੂਨਿਟ ਦੇ ਸੂਤਰ ਲੰਡਨ ਸ਼ਡਿਊਲ ਤੋਂ ਪਹਿਲਾਂ ਦੱਸ ਰਹੇ ਸਨ ਕਿ ਫਿਲਮ ਅਕਤੂਬਰ-ਨਵੰਬਰ ਵਿੱਚ ਰਿਲੀਜ਼ ਲਈ ਤਿਆਰ ਹੋਵੇਗੀ। ਫਿਰ ਵੀ ਇਹ ਪੱਕਾ ਮੰਨਿਆ ਜਾ ਰਿਹਾ ਹੈ ਕਿ ਇਹ ਫਿਲਮ ‘ਮਣੀਕਰਣਿਕਾ’ ਤੋਂ ਪਹਿਲਾਂ ਪਰਦੇ ‘ਤੇ ਆਏਗੀ।