ਮੇਰੇ ਤੋਂ ਵੱਧ ਕਾਬਲ ਹੋਰ ਕੋਈ ਉਮੀਦਵਾਰ ਨਹੀਂ ਹੈ- ਮੁਲਰੋਨੀ

ਟੋਰਾਂਟੋ, ਪੋਸਟ ਬਿਉਰੋ: ਪੀ ਸੀ ਪਾਰਟੀ ਲੀਡਰਸਿ਼ੱਪ ਰੇਸ ਵਿੱਚ ਉਮੀਦਵਾਰ ਕੈਰੋਲਿਨ ਮੂਰਲੋਨੀ ਨੇ ਕਿਹਾ ਹੈ ਕਿ ਕੰਜ਼ਰਵੇਟਿਵਾਂ ਵਿੱਚੋਂ ਉਹ ਹੀ ਇੱਕ ਅਜਿਹੀ ਉਮੀਦਵਾਰ ਹੈ ਜੋ ਲੀਡਰਸਿ਼ੱਪ ਪ੍ਰਦਾਨ ਕਰਨ ਦੇ ਸੱਭ ਤੋਂ ਯੋਗ ਹੈ। ਕੈਰੋਲਿਨ ਕੱਲ ਹਾਲਟਨ ਰੀਜਨ ਵਿੱਚ ਚੋਣ ਪ੍ਰਚਾਰ ਕਰਨ ਪੁੱਜੀ ਹੋਈ ਸੀ।

ਕੈਰੋਲਿਨ ਨੇ ਕਿਹਾ ਕਿ ਉਸਨੇ ਆਪਣਾ ਨਾਮ ਲੀਰਡਸਿ਼ੱਪ ਰੇਸ ਵਿੱਚ ਇਸ ਲਈ ਦਾ਼ਖਲ ਕੀਤਾ ਹੈ ਕਿਉਂਕਿ ਉਹ ਜਾਣਦੀ ਹੈ ਕਿ ਪ੍ਰੀਮੀਅਰ ਕੈਥਲਿਨ ਵਿੱਨ ਨੂੰ ਹਰਾਉਣ ਦੇ ਸਾਰੇ ਗੁਣ ਉਸ ਵਿੱਚ ਮੌਜੂਦ ਹਨ। ਮੈਂ ਨੌਜਵਾਨ ਪੀੜੀ ਦੀ ਪ੍ਰਤੀਨਿਧਤਾ ਕਰਦੀ ਹਾਂ ਅਤੇ ਮੇਰੇ ਕੋਲ ਉਹ ਕਦਰਾਂ ਕੀਮਤਾਂ ਹਨ ਜੋ ਕੰਜ਼ਰਵੇਟਿਵ ਪਾਰਟੀ ਨੂੰ ਇਸ ਵੇਲੇ ਚਾਹੀਦੀਆਂ ਹਨ। ਮੁਰਲੋਨੀ ਨੇ ਕਿਹਾ ਕਿ ਵਿੱਨ ਸਰਕਾਰ ਦਾ ਉੱਕਾ ਹੀ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਆਪਣੀ ਭਰੋਸੇਯੋਗਤਾ ਗੁਆ ਚੁੱਕੀ ਹੈ।