ਮੇਰੇ ਘਰ ਵਾਲੇ ਮੈਨੂੰ ਹਵਾ ਵਿੱਚ ਉਡਣ ਨਹੀਂ ਦਿੰਦੇ : ਸਲਮਾਨ

salman khan
ਸਲਮਾਨ ਖਾਨ ਦੀਆਂ ਫਿਲਮਾਂ ਬੇਸ਼ੱਕ ਵੱਡੇ ਕਾਰੋਬਾਰ ਕਰ ਰਹੀਆਂ ਹਨ, ਪਰ ਸਟਾਰਡਮ ਦਾ ਨਸ਼ਾ ਉਨ੍ਹਾਂ ਨੂੰ ਛੂਹ ਨਹੀਂ ਸਕਦਾ। ਸਲਮਾਨ ਖੁਦ ਕਹਿੰਦੇ ਹਨ ਕਿ ਉਨ੍ਹਾਂ ਦੀ ਫੈਮਿਲੀ ਵਿੱਚ ਕਿਸੇ ਤਰ੍ਹਾਂ ਦੇ ਸਟਾਰਡਮ ਦੀ ਕੋਈ ਜਗ੍ਹਾ ਨਹੀਂ। ਜਦ ਸਲਮਾਨ ਤੋਂ ਪੁੱਛਿਆ ਗਿਆ ਕਿ ਖੁਦ ਨੂੰ ਜ਼ਮੀਨ ਨਾਲ ਨਾਲ ਕਿਵੇਂ ਜੋੜੀ ਰੱਖਦੇ ਹਨ, ਸਲਮਾਨ ਕਹਿੰਦੇ ਹਨ, ਮੈਂ ਆਪਣੇ ਆਪ ਨੂੰ ਗਰਾਊਂਡਿਡ ਨਹੀਂ ਰੱਖਦਾ। ਹਾਲਾਂਕਿ ਰਹਿੰਦਾ ਗਰਾਊਂਡ ਫਲੋਰ ਉੱਤੇ ਹੀ ਹਾਂ। ਕਦੇ-ਕਦੇ ਆਪਣੇ ਆਪ ਨੂੰ ਉਡਦਾ ਮਹਿਸੂਸ ਕਰਦਾ ਹਾਂ ਤਾਂ ਜਿਹੜੇ ਮੈਨੂੰ ਗਰਾਊਂਡਿਡ ਰੱਖਦੇ ਹਨ, ਉਹ ਹਨ ਮੇਰੇ ਫਰੈਂਡਸ ਤੇ ਫੈਮਿਲੀ। ਉਹ ਮੈਨੂੰ ਫੜ ਕੇ ਹੇਠਾਂ ਲੈ ਆਉਂਦੇ ਹਨ। ਬਹੁਤ ਸਾਰੇ ਲੋਕ ਜਦ ਵੱਡੇ ਮੁਕਾਮ ‘ਤੇ ਪਹੁੰਚਦੇ ਹਨ ਤਾਂ ਉਨ੍ਹਾਂ ਦੇ ਆਸਪਾਸ ਦੇ ਲੋਕ ਅਤੇ ਉਨ੍ਹਾਂ ਦੇ ਆਪਣੇ ਹੀ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ। ਸਾਡੇ ਦੋਸਤਾਂ ਅਤੇ ਖਾਨਦਾਨ ਵਿੱਚ ਅਜਿਹਾ ਨਹੀਂ ਹੈ। ਜਿੱਥੇ ਕੋਈ ਗਲਤ ਗੱਲ ਹੋਈ, ਉਹ ਸਿੱਧਾ ਆ ਕੇ ਬੋਲ ਦਿੰਦੇ ਹਨ, ‘ਇਹ ਠੀਕ ਨਹੀਂ ਹੈ।’ ਅਜੇ ਵੀ ਉਹ ਅੱਖਾਂ ਦੀ ਸ਼ਰਮ, ਰਿਸਪੈਕਟ, ਇੱਜ਼ਤ ਕਾਇਮ ਹੈ। ਅਸੀਂ ਹਰ ਗੱਲ ਵਿੱਚ ਸੋਚਦੇ ਹਾਂ ਕਿ ਇਸ ਨਾਲ ਮੰਮੀ ਨੂੰ ਤਕਲੀਫ ਹੋਵੇਗੀ ਜਾਂ ਪਾਪਾ ਰਿਸਪੈਕਟ ਨਹੀਂ ਕਰਨਗੇ, ਘਰ ਵਿੱਚ ਸਾਇਲੈਂਟ ਟ੍ਰੀਟਮੈਂਟ ਚੱਲੇਗਾ, ਭਰਾ ਭੈਣ ਅਪਸੈਟ ਹੋ ਜਾਣਗੇ, ਦੋਸਤ ਯਾਰ ਗੱਲ ਕਰਨਾ ਬੰਦ ਕਰ ਦੇਣਗੇ, ਤਾਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਮੈਂ ਚੱਲਦਾ ਹਾਂ।
ਯਾਨੀ ਬਾਹਰ ਤੋਂ ਸਲਮਾਨ ਖੁਦ ਨੂੰ ਜਿਨਾ ਵੀ ਗੁੱਸੇ ਵਾਲਾ ਦਿਖਾਈ ਦੇਣ, ਪਰ ਕਿਸੇ ਆਮ ਫੈਮਿਲੀ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਘਰ ਵਾਲਿਆਂ ਦੀ ਨਾਰਾਜ਼ਗੀ ਦਾ ਡਰ ਰਹਿੰਦਾ ਹੈ।