ਮੇਰੇ ਕੋਲ ਗੁਆਉਣ ਲਈ ਕੁਝ ਵੀ ਨਹੀਂ : ਸਵਰਾ ਭਾਸਕਰ

swara bhaskar
ਕਿਸੇ ਮੁੱਦੇ ‘ਤੇ ਖੁੱਲ੍ਹ ਕੇ ਬੋਲਣ ਲਈ ਜਾਣੀ ਜਾਂਦੀ ਅਦਾਕਾਰਾ ਸਵਰਾ ਭਾਸਕਰ ਦਾ ਕਹਿਣਾ ਹੈ ਕਿ ਉਸ ਕੋਲ ਖੋਹਣ ਲਈ ਬਹੁਤ ਕੁਝ ਨਹੀਂ ਹੈ। ਉਸ ਨੇ ਕਿਹਾ ਕਿ ਮੇਰੇ ਕੋਲ ਅਜਿਹਾ ਕੁਝ ਵੀ ਨਹੀਂ ਹੈ, ਜਿਸ ਦੇ ਖੁੱਸਣ ਦਾ ਮੈਨੂੰ ਡਰ ਹੋਵੇ। ਮੈਂ ਸ਼ਾਹਰੁਖ ਜਾਂ ਆਮਿਰ ਖਾਨ ਨਹੀਂ। ਮੇਰੇ ਕੋਲ ਕਰੋੜਾਂ ਰੁਪਏ ਦੇ ਵਿਗਿਆਪਨ ਵੀ ਨਹੀਂ ਹਨ। ਮੇਰੇ ਕੋਲ ਜ਼ਿਆਦਾ ਪ੍ਰਾਪਰਟੀ ਵੀ ਨਹੀਂ। ਮੈਨੂੰ ਕੀ ਨੁਕਸਾਨ ਹੋਵੇਗਾ? ਮੈਨੂੰ ਨਹੀਂ ਲੱਗਦਾ ਕਿ ਬਾਲੀਵੁੱਡ ਇੰਨੀ ਛੋਟੀ ਸੋਚ ਵਾਲਾ ਹੈ ਕਿ ਮੇਰੇ ਵਿਚਾਰਾਂ ਦੀ ਵਜ੍ਹਾ ਨਾਲ ਮੈਨੂੰ ਕਿਸੇ ਫਿਲਮ ਵਿੱਚ ਨਾ ਲਵੇ। ਉਸ ਦੀਆਂ ਫਿਲਮਾਂ ਦੇ ਨਿਰਮਾਤਾਵਾਂ ਨੂੰ ਉਸ ਦੇ ਇਸ ਰਵੱਈਏ ਤੋਂ ਭਾਵੇਂ ਥੋੜ੍ਹੀ ਪ੍ਰੇਸ਼ਾਨੀ ਹੁੰਦੀ ਹੈ, ਜਿਸ ਦਾ ਹੱਲ ਵੀ ਉਸ ਨੇ ਕੱਢ ਲਿਆ ਹੈ।
ਸਵਰਾ ਭਾਸਕਰ ਦਾ ਕਹਿਣਾ ਹੈ, ‘ਨਿਰਮਾਤਾਵਾਂ ਦੀ ਚਿੰਤਾ ਨੂੰ ਦੇਖਦੇ ਹੋਏ ਮੈਂ ਤੈਅ ਕੀਤਾ ਕਿ ਫਿਲਮ ਰਿਲੀਜ਼ ਹੋਣ ਤੋਂ ਦੋ ਮਹੀਨੇ ਪਹਿਲਾਂ ਮੈਂ ਕਿਸੇ ਵੀ ਮੁੱਦੇ ‘ਤੇ ਉਹ ਸਭ ਕੁਝ ਕਹਿਣਾ ਜਾਰੀ ਰੱਖਾਂਗੀ, ਜੋ ਕਹਿਣਾ ਚਾਹੁੰਦੀ ਹਾਂ।”