ਮੇਧੇ ਦੇ ਸੰਕ੍ਰਮਣ ਕਾਰਨ ਮਹਾਰਾਣੀ ਐਲਿਜ਼ਾਬੈੱਥ ਹਸਪਤਾਲ ਭਰਤੀ

ਲੰਡਨ, 3 ਮਾਰਚ (ਪੋਸਟ ਬਿਊਰੋ) : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ੀ ਨੂੰ ਐਤਵਾਰ ਨੂੰ ਢਿੱਡ ਵਿੱਚ ਹੋਏ ਸੰਕ੍ਰਮਣ ਕਾਰਨ ਹਸਪਤਾਲ ਭਰਤੀ ਕਰਵਾਇਆ ਗਿਆ। ਇਹ ਸੰਕ੍ਰਮਣ ਕਈ ਦਿਨਾਂ ਤੋਂ ਮਹਾਰਾਣੀ ਨੂੰ ਤੰਗ ਕਰ ਰਿਹਾ ਸੀ। ਐਲਿਜ਼ਾਬੈੱਥ ਨੂੰ ਰੋਮ ਦਾ ਦੌਰਾ ਤੇ ਕਈ ਹੋਰ ਅਹਿਮ ਰੁਝੇਵੇਂ ਸਿਹਤਯਾਬ ਹੋਣ ਤੱਕ ਰੱਦ ਕਰਨੇ ਹੋਣਗੇ। ਬਕਿੰਘਮ ਪੈਲੇਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 86 ਸਾਲਾ ਮਹਾਰਾਣੀ ਦੇ ਮੇਧੇ ਤੇ ਅੰਤੜੀ ਵਿੱਚ ਜਲਣ ਦੇ ਲੱਛਣ ਪਾਏ ਗਏ ਤੇ ਉਨ੍ਹਾਂ ਦਾ ਇਲਾਜ ਲੰਡਨ ਦੇ ਹੀ ਕਿੰਗ ਐਡਵਰਡ ੜੀ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ। ਇਸ ਦਹਾਕੇ ਵਿੱਚ ਪਹਿਲੀ ਵਾਰੀ ਹੈ ਕਿ ਮਹਾਰਾਣੀ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਹੈ। ਪੈਲੇਸ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਆਖਿਆ ਗਿਆ ਕਿ ਅਹਿਤਿਆਤ ਵਜੋਂ ਮਹਾਰਾਣੀ ਦੀਆਂ ਇਸ ਹਫਤੇ ਦੇ ਸਾਰੇ ਰੁਝੇਵੇਂ ਜਾਂ ਤਾਂ ਰੱਦ ਕਰ ਦਿੱਤੇ ਗਏ ਹਨ ਤੇ ਜਾਂ ਫਿਰ ਉਨ੍ਹਾਂ ਨੂੰ ਅਗਾਂਹ ਪਾ ਦਿੱਤਾ ਗਿਆ ਹੈ।