ਮੂੰਗ ਦਲ ਅਤੇ ਗਰੀਨ ਐਪਲ ਦਹੀਂ ਪੂੜੀ


ਸਮੱਗਰੀ-ਅੱਧਾ ਕੱਲ ਮੂੰਗ ਦਾਲ ਪੁੰਗਰੀ ਹੋਈ, ਇੱਕ ਟਮਾਟਰ ਬਰੀਕ ਕੱਟਿਆ ਹੋਇਆ, ਪਿਆਜ ਬਰੀਕ ਕੱਟਿਆ ਹੋਇਆ, ਦੋ ਹਰੇ ਸੇਬ ਬਰੀਕ ਕੱਟੇ ਹੋਏ, ਅੱਧਾ ਕੱਪ ਉਬਲਿਆ ਹੋਇਆ ਆਲੂ, ਇੱਕ ਵੱਡਾ ਚਮਚ ਹਰੀ ਮਿਰਚ ਬਰੀਕ ਕੱਟੀ ਹੋਈ, ਇੱਕ ਵੱਡਾ ਚਮਚ ਹਰੀ ਧਨੀਆ ਕੱਟਿਆ ਹੋਇਆ, ਦੋ ਵੱਡੇ ਚਮਚ ਨਿੰਬੂ ਦਾ ਰਸ, ਦੋ ਛੋਟੇ ਚਮਚ ਚਾਟ ਮਸਾਲਾ, ਦੋ ਦਰਜਨ ਗੋਲਗੱਪੇ।
ਸਜਾਵਟ ਲਈ ਸਮੱਗਰੀ- ਦੋ ਕੱਪ ਫੈਂਟਿਆ ਹੋਇਆ ਦਹੀਂ, ਇੱਕ ਛੋਟਾ ਚਮਚ ਜੀਰਾ ਪਾਊਡਰ, ਸਵਾਦ ਅਨੁਸਾਰ ਨਮਕ।
ਵਿਧੀ- ਇੱਕ ਵੱਡੇ ਬਾਉਲ ਵਿੱਚ ਕੱਟੇ ਹੋਏ ਸੇਬ ਨੂੰ ਰੱਖੇ, ਫਿਰ ਬਾਕੀ ਤਿਆਰ ਸਮੱਗਰੀ ਨੂੰ ਇਸ ਵਿੱਚ ਮਿਲਾਓ। ਜੇ ਨਮਕ ਦੀ ਜ਼ਰੂਰਤ ਹੋਵੇ ਤਾਂ ਹੀ ਮਿਲਾਓ (ਪਰ ਜ਼ਰੂਰਤ ਨਹੀਂ ਪਏਗੀ, ਜਦ ਚਾਟ ਮਸਾਲਾ ਪਾਓਗੇ)। ਇਸ ਨੂੰ 10 ਮਿੰਟ ਦੇ ਲਈ ਛੱਡ ਦਿਓ, ਜਿਸ ਕਾਰਨ ਉਸ ਵਿੱਚ ਸਵਾਦ ਆ ਜਾਏਗਾ। ਪਰੋਸਣ ਤੋਂ ਪਹਿਲਾਂ ਇਸ ਨੂੰ ਠੰਢਾ ਕਰ ਲਓ, ਫਿਰ ਗੋਲਗੱਪੇ ਦੇ ਵਿੱਚ ਇਸ ਮਿਸ਼ਰਣ ਨੂੰ ਭਰੋ ਅਤੇ ਹਰੇਕ ਦੇ ਉਪਰ ਇੱਕ-ਦੋ ਵੱਡੇ ਚਮਚ ਠੰਢਾ ਦਹੀਂ ਪਾਓ। ਦਹੀਂ, ਜੀਰਾ ਅਤੇ ਨਮਕ ਨੂੰ ਮਿਲਾ ਕੇ ਫੈਂਟ ਲਓ ਅਤੇ ਹਰੇਕ ਨੂੰ ਉਸ ਨਾਲ ਸਜਾਓ।