ਮੁੱਖ ਮੰਤਰੀ ਅਮਰਿੰਦਰ ਨੇ ਆਪਣੇ ਬਚਪਨ ਦੀ ਫੋਟੋ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ


ਜਲੰਧਰ, 13 ਮਾਰਚ (ਪੋਸਟ ਬਿਊਰੋ)- ਸਿਆਸੀ ਨੇਤਾਵਾਂ ਵੱਲੋਂ ਆਪਣੇ ਬਚਪਨ ਦੀਆਂ ਤਸਵੀਰਾਂ ਘੱਟ ਹੀ ਲੋਕਾਂ ਦੇ ਨਾਲ ਸਾਂਝੀ ਕੀਤੀਆਂ ਜਾਂਦੀਆਂ ਹਨ, ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਪੁਰਾਣੀਆਂ ਫੋਟੋ ਨੂੰ ਜਨਤਾ ਦੇ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨ ਲਈ ਪ੍ਰਸਿੱਧ ਮੰਨੇ ਜਾਂਦੇ ਹਨ। ਉਹ ਕਦੇ ਆਪਣੇ ਖਿਡਾਰੀ ਦੇ ਰੂਪ ਵਿੱਚ ਪੁਰਾਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਜਨਤਾ ਨਾਲ ਸਾਂਝਾ ਕਰਦੇ ਹਨ ਤਾਂ ਕਦੇ ਆਪਣੇ ਮਾਂ-ਬਾਪ ਦੇ ਨਾਲ ਪੁਰਾਣੀਆਂ ਤਸਵੀਰਾਂ ਫੇਸਬੁੱਕ ‘ਤੇ ਪਾਉਂਦੇ ਹਨ। ਕੈਪਟਨ ਅਮਰਿੰਦਰ ਸਿੰਘ ਦਾ ਫੇਸਬੁੱਕ ਨਾਲ ਵਿਸ਼ੇਸ਼ ਲਗਾਅ ਹੈ ਅਤੇ ਰੋਜ਼ ਰਾਤ ਨੂੰ ਕੁਝ ਸਮਾਂ ਕੱਢਣ ਦੇ ਬਾਅਦ ਉਹ ਫੇਸਬੁੱਕ ‘ਤੇ ਮੌਜੂਦ ਹੁੰਦੇ ਹਨ।
ਇਸ ਦਾ ਖੁਲਾਸਾ ਮੁੱਖ ਮੰਤਰੀ ਵੱਲੋਂ ਖੁਦ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਕੱਲ੍ਹ ਆਪਣੀ ਇਕ ਸਾਲ ਉਮਰ ਦੀ ਫੋਟੋ ਨੂੰ ਆਪਣੇ ਪ੍ਰਸ਼ੰਸਕਾਂ ਲਈ ਜਾਰੀ ਕੀਤਾ। ਲੋਕਾਂ ਨੇ ਤਸਵੀਰ ਵਿੱਚ ਦਿਲਚਸਪੀ ਦਿਖਾਈ ਅਤੇ ਕਈਆਂ ਨੇ ਤਾਂ ਇਸ ‘ਤੇ ਲਿਖ ਦਿੱਤਾ ਕਿ ਇਕ ਸਾਲ ਦੇ ਕੈਪਟਨ..। ਕੱਲ੍ਹ ਹੀ ਉਨ੍ਹਾ ਨੇ ਆਪਣਾ ਜਨਮ ਦਿਨ ਮਨਾਇਆ ਸੀ ਅਤੇ ਉਸ ਮੌਕੇ ਆਪਣੀ ਇਕ ਸਾਲ ਦੀ ਉਮਰ ਦੀ ਤਸਵੀਰ ਨੂੰ ਜਾਰੀ ਕਰ ਦਿੱਤਾ। ਕੈਪਟਨ ਵੱਲੋਂ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀ ਇਹ ਤਸਵੀਰ 1943 ਵਿੱਚ ਗਰਮੀਆਂ ਦੇ ਦਿਨਾਂ ਵਿੱਚ ਖਿੱਚੀ ਗਈ ਸੀ। ਕੈਪਟਨ ਦਾ ਜਨਮ 1942 ਦਾ ਹੈ। ਇਸ ਤਰ੍ਹਾਂ ਜਦ ਇਹ ਤਸਵੀਰ ਖਿੱਚੀ ਗਈ, ਉਸ ਵੇਲੇ ਉਹ ਕੇਵਲ ਇਕ ਸਾਲ ਦੇ ਸਨ।