ਮੁਹੱਬਤ

-ਕੁਲਵਿੰਦਰ ਕੌਸ਼ਲ

ਪਤਨੀ ਨੂੰ
ਫੋਨ ਲਗਾਉਣ ਲੱਗਦਾ ਹਾਂ
ਅਚਾਨਕ ਬੈੱਲ ਵੱਜਦੀ ਹੈ।

ਸਕਰੀਨ ‘ਤੇ
ਪਤਨੀ ਦਾ ਨਾਂ ਦਿਖਾਈ ਦਿੰਦਾ ਹੈ
ਫੋਨ ਉਠਾ ਕੇ ਕਹਿੰਦਾ ਹਾਂ
ਮੈਂ ਵੀ ਨੰਬਰ ਡਾਇਲ ਕਰਨ ਲੱਗਿਆ ਸੀ।

ਸੁਣ ਕੇ ਚਹਿਕ ਉਠਦੀ ਹੈ
‘ਮੈਨੂੰ ਪਤਾ ਲੱਗ ਗਿਆ ਸੀ
ਦੇਖ ਲਓ, ਮੈਂ ਤੁਹਾਡਾ ਮਨ ਵੀ ਪੜ੍ਹ ਲੈਂਦੀ ਹਾਂ।’
ਮੇਰੇ ਚਿਹਰੇ ‘ਤੇ ਵੀ ਲਾਲੀ ਆ ਜਾਂਦੀ ਹੈ।

ਮੈਨੂੰ ਇਹ ਇਤਫਾਕ
ਚੰਗਾ ਲੱਗਦਾ ਹੈ
ਜੋ ਦੋ ਚਾਰ ਮਹੀਨਿਆਂ ‘ਚ
ਇਕ ਅੱਧੀ ਵਾਰ ਹੋ ਜਾਂਦਾ ਹੈ

ਤੇ ਸਾਨੂੰ ਫਿਰ
ਨਵੇਂ ਨਕੋਰ ਕਰ ਜਾਂਦਾ ਹੈ।