ਮੁਸ਼ਕਲ ਨਹੀਂ ਰਿਹਾ ਚੁੱਪ ਰਹਿਣਾ : ਜ਼ੋਇਆ ਹੁਸੈਨ


ਫਿਲਮ ‘ਮੁੱਕਾਬਾਜ਼’ ਵਿੱਚ ਜ਼ੋਇਆ ਹੁਸੈਨ ਨੇ ਗੂੰਗੀ ਲੜਕੀ ਸੁਨੈਨਾ ਦਾ ਕਿਰਦਾਰ ਨਿਭਾਇਆ ਹੈ। ਜੇ ਐਫ ਐਫ ਵਿੱਚ ਜ਼ੋਇਆ ਨੇ ਕਿਹਾ, ਮੈਂ ਥੀਏਟਰ ਬੈਕ ਗਰਾਊਂਡ ਤੋਂ ਹਾਂ। ਉਥੇ ਹਾਵ-ਭਾਵ ਨਾਲ ਐਕਸਪ੍ਰੈਸ ਕਰਨਾ ਸਿੱਖਿਆ ਹੈ। ਥੋੜ੍ਹਾ ਇੰਟ੍ਰੋਵਰਟ ਹਾਂ, ਲਿਹਾਜਾ ਮੇਰੇ ਲਈ ਚੁੱਪ ਰਹਿਣਾ ਮੁਸ਼ਕਲ ਨਹੀਂ ਸੀ। ‘ਮੁੱਕਾਬਾਜ਼’ ਮਹਿਲਾ ਪ੍ਰਧਾਨ ਫਿਲਮ ਨਹੀਂ ਸੀ, ਫਿਰ ਵੀ ਜ਼ੋਇਆ ਨੂੰ ਕਾਫੀ ਵਧੀਆ ਸਪੇਸ ਮਿਲਿਆ। ਜ਼ੋਇਆ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਰਹੀ ਹੈ।
ਜ਼ੋਇਆ ਦੱਸਦੀ ਹੈ ਕਿ ਜਿਸ ਜਾਗਰਣ ਫਿਲਮ ਫੈਸਟੀਵਲ ਵਿੱਚ ਫਿਲਮਾਂ ਦੇਖਣ ਆਮ ਦਰਸ਼ਕਾਂ ਵਾਂਗ ਜਾਂਦੀ ਸੀ, ਉਸ ਵਿੱਚ ਉਸ ਦੀ ਫਿਲਮ ਦਾ ਪ੍ਰਦਰਸ਼ਨ ਹੋਣ ‘ਤੇ ਉਹ ਬਹੁਤ ਖੁਸ਼ ਹੈ। ਉਹ ਕਹਿੰਦੀ ਹੈ, ਜਾਗਰਣ ਫਿਲਮ ਫੈਸਟੀਵਲ ਵਿੱਚ ਮੇਰੀ ਫਿਲਮ ‘ਮੁੱਕਾਬਾਜ਼’ ਪ੍ਰਦਰਸ਼ਿਤ ਹੋਈ ਹੈ ਤਾਂ ਉਸ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਇਹ ਫੈਸਟੀਵਲ ਦੇਸ਼ ਦੇ 18 ਸ਼ਹਿਰਾਂ ਵਿੱਚ ਜਾਂਦਾ ਹੈ। ਆਮ ਧਾਰਨਾ ਹੈ ਕਿ ਛੋਟੇ ਸ਼ਹਿਰਾਂ ਵਿੱਚ ਲੋਕ ਸਿਰਫ ਕਮਰਸ਼ੀਅਲ ਫਿਲਮਾਂ ਦੇਖਦੇ ਹਨ, ਜਦ ਕਿ ਅਜਿਹਾ ਨਹੀਂ ਹੈ।